ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪੰਡਾਲ ਵਿਚ ਲੱਗੀ ਅੱਗ

ਅੰਮ੍ਰਿਤਸਰ : ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾਲੂਆਂ ਲਈ ਛਾਂ ਵਾਸਤੇ ਲਗਾਈਆਂ ਚਾਨਣੀਆਂ ਨੂੰ ਅਚਾਨਕ ਅੱਗ ਲੱਗ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਆਦਾ ਗਰਮੀ ਕਾਰਨ ਗੁਰਦੁਆਰਾ ਸਾਹਿਬ ਦੇ ਚਾਟੀਵਿੰਡ ਚੌਂਕ ਵਾਲੀ ਸਾਈਡ ਸ਼ਮਿਆਨੇ ਨੂੰ ਅੱਗ ਲੱਗ ਗਈ। ਜਿਸ &rsquoਤੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਵੀ ਚੁਪਹਿਰਾ ਸਾਹਿਬ ਕੱਟ ਰਹੀਆਂ ਸੰਗਤਾਂ &rsquoਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ਼ਟਰਿੰਗ ਦੀਆਂ ਪਲੇਟਾਂ ਡਿੱਗ ਪਈਆਂ ਸਨ, ਜਿਸ ਕਾਰਨ ਦੋ ਸ਼ਰਧਾਲੂ ਬੀਬੀਆਂ ਦੀ ਮੌਤ ਹੋ ਗਈ ਸੀ ਅਤੇ ਨੌ ਦੇ ਲਗਭਗ ਸ਼ਰਧਾਲੂ ਜਖ਼ਮੀ ਹੋ ਗਏ ਸਨ।