ਟਰੰਪ ਨੇ ਸਿਰਫ ਗੋਰੇ ਦੱਖਣੀ ਅਫਰੀਕੀ ਲੋਕਾਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹੇ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਸਾਲ ਲਈ ਸ਼ਰਨਾਰਥੀਆਂ ਦੀ ਦਾਖਲਾ ਸੀਮਾ ਵਿੱਚ 10 ਹਜ਼ਾਰ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਕੁੱਲ ਸੀਮਾ ਹੁਣ 17,500 ਹੋ ਗਈ ਹੈ। ਰਿਪੋਰਟਾਂ ਮੁਤਾਬਕ ਇਸ ਫੈਸਲੇ ਦਾ ਮੁੱਖ ਮਕਸਦ ਵੱਧ ਗਿਣਤੀ ਵਿੱਚ ਗੋਰੇ ਦੱਖਣੀ ਅਫਰੀਕੀ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣਾ ਹੈ। ਹਸਤਾਖਰ ਕੀਤੇ ਗਏ ਇੱਕ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੱਖਣੀ ਅਫਰੀਕਾ ਵਿੱਚ ਕਾਲੇ ਬਹੁਗਿਣਤੀ ਸਰਕਾਰ ਅਤੇ ਕੁਝ ਰਾਜਨੀਤਿਕ ਧਿਰਾਂ ਵੱਲੋਂ &ldquoਨਸਲੀ ਹਿੰਸਾ ਨੂੰ ਉਤਸ਼ਾਹਿਤ&rdquo ਕੀਤਾ ਜਾ ਰਿਹਾ ਹੈ, ਜਿਸ ਕਾਰਨ ਉੱਥੇ ਦੇ ਗੋਰੇ ਅਫਰੀਕੀ ਲੋਕ ਐਮਰਜੈਂਸੀ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਜਨਵਰੀ 2025 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਨੇ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਦਾਖਲੇ &lsquoਤੇ ਰੋਕ ਲਗਾ ਦਿੱਤੀ ਸੀ, ਪਰ ਬਾਅਦ ਵਿੱਚ ਗੋਰੇ ਦੱਖਣੀ ਅਫਰੀਕੀ ਲੋਕਾਂ ਲਈ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਮੌਜੂਦਾ ਵਿੱਤੀ ਸਾਲ ਦੌਰਾਨ ਅਮਰੀਕਾ ਨੇ ਸਿਰਫ਼ ਤਿੰਨ ਗੈਰ-ਦੱਖਣੀ ਅਫਰੀਕੀ ਸ਼ਰਨਾਰਥੀਆਂ ਨੂੰ ਦਾਖਲਾ ਦਿੱਤਾ ਹੈ, ਜਦਕਿ ਅਪ੍ਰੈਲ ਦੇ ਅਖੀਰ ਤੱਕ ਕਰੀਬ 6 ਹਜ਼ਾਰ ਗੋਰੇ ਦੱਖਣੀ ਅਫਰੀਕੀ ਲੋਕਾਂ ਨੂੰ ਅਮਰੀਕਾ ਵਿੱਚ ਆਉਣ ਦੀ ਮਨਜ਼ੂਰੀ ਮਿਲ ਚੁੱਕੀ ਸੀ। ਉੱਥੇ ਹੀ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਰਿਸਪਿਨ ਫਿਰੀ ਨੇ ਇਨ੍ਹਾਂ ਦਾਵਿਆਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਗੋਰੇ ਅਫਰੀਕੀ ਲੋਕ ਕਿਸੇ ਪ੍ਰਣਾਲੀਬੱਧ ਜ਼ੁਲਮ ਜਾਂ ਖਤਰੇ ਦਾ ਸਾਹਮਣਾ ਨਹੀਂ ਕਰ ਰਹੇ।