ਲੂ ਦੀ ਮਾਰ ਹੇਠ ਆਇਆ ਯੂਰੋਪ, 8 ਮੌਤਾਂ

ਯੂਰੋਪ &rsquoਚ ਅਤਿ ਦੀ ਗਰਮੀ ਅਤੇ ਲੂ ਚੱਲਣ ਕਾਰਨ ਕਈ ਰਿਕਾਰਡ ਟੁੱਟ ਗਏ ਹਨ। ਗਰਮੀ ਨਾਲ ਸਬੰਧਤ ਘਟਨਾਵਾਂ &rsquoਚ ਫਰਾਂਸ ਵਿੱਚ ਸੱਤ ਅਤੇ ਬਰਤਾਨੀਆ &rsquoਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਫਰਾਂਸ ਅਤੇ ਬਰਤਾਨੀਆ ਦੇ ਇਤਿਹਾਸ &rsquoਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਗਰਮ ਰਿਹਾ। ਬਰਤਾਨੀਆ ਦੇ ਐਡਿਨਬਰਾ ਦੀ ਇਕ ਪਹਾੜੀ &rsquoਤੇ ਗਰਮੀ ਕਾਰਨ ਅੱਗ ਲੱਗ ਗਈ ਜਿਸ ਨੂੰ ਅੱਗ ਬੁਝਾਊ ਦਸਤੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫਰਾਂਸ ਅਤੇ ਬਰਤਾਨੀਆ &rsquoਚ ਅਗਲੇ ਦੋ ਤੋਂ ਤਿੰਨ ਦਿਨ ਹੋਰ ਵੱਧ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੋਵੇਂ ਮੁਲਕਾਂ &rsquoਚ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ।
ਫਰਾਂਸ ਦੀ ਸਰਕਾਰੀ ਤਰਜਮਾਨ ਮੌਡ ਬ੍ਰੇਗਨ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਸੱਤ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿੱਚ ਪੰਜ ਮੌਤਾਂ ਝੀਲਾਂ, ਦਰਿਆਵਾਂ ਜਾਂ ਬੀਚਾਂ &rsquoਤੇ ਡੁੱਬਣ ਅਤੇ ਦੋ ਮੌਤਾਂ ਖੇਡ ਮੁਕਾਬਲਿਆਂ ਦੌਰਾਨ ਹੋਈਆਂ ਹਨ। ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਖੇਡ ਮੁਕਾਬਲਿਆਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕਣ। ਫਰਾਂਸ &rsquoਚ ਸ਼ਨਿਚਰਵਾਰ ਤੋਂ ਔਸਤ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।