ਹਨੀ ਸਿੰਘ ਨੂੰ ਭਾਜਪਾ ਨੇਤਾ ਵੱਲੋਂ ਨਸ਼ਾ ਖਾਤਮਾ ਮੁਹਿੰਮ ਦਾ ਮੋਹਰੀ ਬਣਾਉਣ ‘ਤੇ ਭੜਕੇ ਜਸਬੀਰ ਜੱਸੀ

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ &lsquoਤੇ ਇੱਕ ਵੀਡੀਓ ਜਾਰੀ ਕਰਕੇ ਭਾਜਪਾ ਨੇਤਾ ਤਰੁਣ ਚੁੱਘ ਵੱਲੋਂ ਯੋ ਯੋ ਹਨੀ ਸਿੰਘ ਨੂੰ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਨ &lsquoਤੇ ਸਵਾਲ ਉਠਾਇਆ ਗਿਆ ਹੈ। ਜੱਸੀ ਨੇ ਕਿਹਾ ਕਿ ਉਹ ਆਮ ਤੌਰ &lsquoਤੇ ਸਿਆਸੀ ਮੁੱਦਿਆਂ &lsquoਤੇ ਬੋਲਣ ਤੋਂ ਬਚਦੇ ਹਨ, ਪਰ ਜਦੋਂ ਗੱਲ ਪੰਜਾਬ ਅਤੇ ਇਸ ਦੇ ਨੌਜਵਾਨਾਂ ਦੇ ਭਵਿੱਖ ਦੀ ਆਉਂਦੀ ਹੈ, ਤਾਂ ਉਹ ਚੁੱਪ ਨਹੀਂ ਰਹਿ ਸਕਦੇ।
ਜੱਸੀ ਨੇ ਇਸ ਕਦਮ ਨੂੰ ਸਮਝ ਤੋਂ ਬਾਹਰ ਦੱਸਿਆ। ਜੱਸੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਤੇ ਚਿਹਰਿਆਂ ਨੂੰ ਪੰਜਾਬ ਵਿਚ ਨਸ਼ੇ ਦੀ ਸੰਸਕ੍ਰਿਤੀ ਨਾਲ ਜੋੜਿਆ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਹੁਣ ਨਸ਼ਾ ਖਤਮ ਕਰਨ ਦੀ ਮੁਹਿੰਮ ਦ ਬ੍ਰਾਂਡ ਅੰਬੈਸਡਰ ਬਣਾਉਣਾ ਗਲਤ ਹੈ। ਕਲਾਕਾਰ ਨੇ ਦੋਸ਼ ਲਗਾਇਆ ਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਪੰਜਾਬ ਦੀਆਂ ਅਸਲ ਸਮੱਸਿਆਵਾਂ ਅਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਜੱਸੀ ਨੇ ਕਿਹਾ, &ldquoਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ, ਸਗੋਂ ਇੱਕ ਭਾਵਨਾ ਅਤੇ ਵਿਰਾਸਤ ਦਾ ਨਾਮ ਹੈ।&rdquo ਉਸਨੇ ਜ਼ੋਰ ਦੇ ਕੇ ਕਿਹਾ ਕਿ ਬਾਹਰਲੇ ਲੋਕ ਅਕਸਰ ਮਸ਼ਹੂਰ ਚਿਹਰਿਆਂ ਰਾਹੀਂ ਹੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਕਿ ਪੰਜਾਬ ਦੀ ਅਸਲ ਪਛਾਣ ਇਸਦੇ ਸੱਭਿਆਚਾਰ, ਇਤਿਹਾਸ ਅਤੇ ਨੌਜਵਾਨਾਂ ਵਿੱਚ ਹੈ।
ਜੱਸੀ ਨੇ ਅੱਗੇ ਕਿਹਾ ਕਿ ਪੰਜਾਬ ਦਾ ਹਰ ਵਰਗ, ਭਾਵੇਂ ਸਿੱਖ ਹੋਵੇ ਜਾਂ ਹਿੰਦੂ, ਗੁਰਬਾਣੀ ਅਤੇ ਪੰਜਾਬ ਦੀ ਵਿਰਾਸਤ ਨਾਲ ਡੂੰਘਾ ਜੁੜਿਆ ਹੋਇਆ ਹੈ। ਇਸ ਲਈ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਦ ਸਮਾਜ ਸਵੀਕਾਰ ਨਹੀਂ ਕਰਦਾ।
ਕਲਾਕਾਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਸਦਾ ਬਿਆਨ ਉਸ ਨੂੰ ਨਿੱਜੀ ਤੌਰ &lsquoਤੇ ਅਤੇ ਪੇਸ਼ੇਵਰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਸੱਚ ਬੋਲਣਾ ਪੰਜਾਬ ਦੇ ਭਲੇ ਲਈ ਜ਼ਰੂਰੀ ਹੈ। ਅਖੀਰ ਵਿੱਚ ਉਸਨੇ ਕਿਹਾ ਕਿ, &ldquoਪੰਜਾਬ ਜ਼ਿੰਦਾਬਾਦ ਰਹੇਗਾ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।&rdquo