ਧੂਰੀ ਨਗਰ ਨਿਗਮ ਚੋਣਾਂ ਦੌਰਾਨ ਰਵਨੀਤ ਬਿੱਟੂ ਨੇ ਪੋਲਿੰਗ ਬੂਥ 'ਤੇ ਗੁੰਡਾਗਰਦੀ ਕੀਤੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ &rsquoਤੇ ਵਰ੍ਹੇ। ਉਨ੍ਹਾਂ ਕਿ ਨਗਰ ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਕੱਲ੍ਹ ਪੰਜਾਬ ਅੰਦਰ ਪੂਰੀ ਗੁੰਡਾਗਰਦੀ ਕੀਤੀ ਗਈ। ਇਸੇ ਤਰ੍ਹਾਂ ਭਾਜਪਾ ਨੇ ਪਹਿਲਾਂ ਗੁੰਡਾਗਰਦੀ ਕਰਕੇ ਪੱਛਮੀ ਬੰਗਾਲ ਦੀਆਂ ਚੋਣਾਂ ਵੀ ਲੁੱਟੀਆਂ ਸਨ।
ਅਮਨ ਅਰੋੜਾ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦਾ ਇਹ ਵਰਕਿੰਗ ਸਟਾਈਲ ਬਣ ਚੁੱਕਾ ਹੈ ਕਿ ਹਰ ਚੋਣ ਵਿਚ ਉਨ੍ਹਾਂ ਵਲੋਂ ਗੁੰਡਾਗਰਦੀ ਕਰਨ ਦੇ ਨਾਲ ਨਾਲ ਆਪਣੇ ਤੰਤਰ ਦੀ ਦੁਰਵਰਤੋਂ ਕਰਨੀ ਹੈ। ਉਨ੍ਹਾਂ ਕਿਹਾ ਜੋ ਧੂਰੀ ਅਤੇ ਸੰਗਰੂਰ ਵਿਚ ਹੋਇਆ ਹੈ, ਉਹ ਮੈਂ ਸਮਝਦਾ ਹਾਂ ਕਿ ਇੰਨੇ ਸੀਨੀਅਰ ਲੀਡਰ ਵਲੋਂ ਉਹ ਵੀ ਇਕ ਨੈਸ਼ਨਲ ਪਾਰਟੀ, ਜੋ ਦੇਸ਼ ਵਿਚ ਰਾਜ ਕਰ ਰਹੀ ਹੈ, ਉਸ ਦੇ ਆਗੂਆਂ ਵਲੋਂ ਇਸ ਤਰੀਕੇ ਨਾਲ ਸੜਕਾਂ &rsquoਤੇ ਆ ਕੇ ਗੁੰਡਾਗਰਦੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕ ਪੂਰਨ ਤੌਰ &rsquoਤੇ ਨਿਖੇਧੀ ਕਰਦੇ ਹਨ। ਉਨ੍ਹਾਂ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵਰਦੀ ਵਾਲੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਪ੍ਰਤੀ ਜੋ ਸ਼ਬਦਾਵਾਲੀ ਵਰਤੀ ਗਈ ਉਹ ਬਹੁਤ ਹੀ ਨਿੰਦਣਯੋਗ ਹੈ। ਅਮਨ ਅਰੋੜਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਪੁਲਿਸ ਮੁਲਾਜ਼ਮਾਂ ਨੂੰ ਗੁੰਡੇ ਦੱਸਿਆ ਅਤੇ ਉਨ੍ਹਾਂ ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ ਗਈ। ਰਵਨੀਤ ਬਿੱਟੂ ਸ਼ਾਇਦ ਇਹ ਸਮਝਦੇ ਹਨ ਕਿ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਉਨ੍ਹਾਂ ਦੀ ਕੁਰਸੀ ਦੇ ਪਾਵੇ ਦਾ ਗੁਲਾਮ ਹੈ ਤੇ ਉਨ੍ਹਾਂ ਦੀ ਕੁਰਸੀ ਦੇ ਪਾਵੇ ਨਾਲ ਬੱਝਾ ਹੋਇਆ।