ਪੈਟਰੋਲ ਮਹਿੰਗਾ ਹੋਇਆ ਤਾਂ ਅਧਿਆਪਕ ਘੋੜੇ ’ਤੇ ਕਰਨ ਲੱਗਾ ਜਨਗਣਨਾ

ਗੜ੍ਹਵਾ: ਝਾਰਖੰਡ ਦੇ ਗੜ੍ਹਵਾ ਵਿੱਚ ਇੱਕ ਅਧਿਆਪਕ ਦਾ ਘੋੜੇ &rsquoਤੇ ਬੈਠ ਕੇ ਜਨਗਣਨਾ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ &rsquoਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਰਕਾਰੀ ਸਕੂਲ ਦੇ ਸਹਾਇਕ ਅਧਿਆਪਕ ਮੁੰਨਾ ਪ੍ਰਸਾਦ ਗੁਪਤਾ ਪਿਛਲੇ 11 ਦਿਨਾਂ ਤੋਂ ਘੋੜੇ &rsquoਤੇ ਸਵਾਰ ਹੋ ਕੇ ਪਿੰਡਾਂ ਵਿੱਚ ਘਰ-ਘਰ ਜਾ ਰਹੇ ਹਨ। ਮੁੰਨਾ ਪ੍ਰਸਾਦ ਨੇ ਦੱਸਿਆ ਕਿ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਦੂਰ ਵਾਲੇ ਇਲਾਕਿਆਂ ਕਾਰਨ ਉਨ੍ਹਾਂ ਨੇ 16 ਮਈ 2026 ਤੋਂ ਘੋੜੇ ਦੀ ਵਰਤੋਂ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਜੇ ਉਹ ਬਾਈਕ ਵਰਤਦੇ ਤਾਂ ਲਗਭਗ 1500 ਰੁਪਏ ਦਾ ਪੈਟਰੋਲ ਲੱਗਣਾ ਸੀ, ਜਦਕਿ ਘੋੜੇ &rsquoਤੇ ਹੁਣ ਤੱਕ ਕਰੀਬ 1000 ਰੁਪਏ ਹੀ ਖਰਚ ਹੋਏ ਹਨ।
ਉਨ੍ਹਾਂ ਮੁਤਾਬਕ ਘੋੜਾ ਆਲੇ-ਦੁਆਲੇ ਘਾਹ ਖਾ ਲੈਂਦਾ ਹੈ ਅਤੇ ਜਿੱਥੇ ਵੀ ਜਾਂਦੇ ਹਨ ਉੱਥੇ ਉਸਨੂੰ ਚਰਣ ਲਈ ਛੱਡ ਦਿੰਦੇ ਹਨ। ਅਧਿਆਪਕ ਨੇ ਕਿਹਾ ਕਿ ਉਨ੍ਹਾਂ ਦਾ ਕੰਮਕਾਜੀ ਖੇਤਰ ਤਿੰਨ ਤੋਂ ਪੰਜ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਕੱਚੀਆਂ ਪਗਡੰਡੀਆਂ ਵਾਲੇ ਇਲਾਕਿਆਂ ਵਿੱਚ ਘੋੜਾ ਸਭ ਤੋਂ ਵਧੀਆ ਸਾਧਨ ਸਾਬਤ ਹੋ ਰਿਹਾ ਹੈ।
ਵੀਡੀਓ ਵਿੱਚ ਉਹ ਹੱਥ ਵਿੱਚ ਕਾਗਜ਼ ਫੜੇ੍ਹ ਘੋੜੇ &rsquoਤੇ ਬੈਠ ਕੇ ਤੰਗ ਰਸਤਿਆਂ ਤੋਂ ਲੰਘਦੇ ਨਜ਼ਰ ਆ ਰਹੇ ਹਨ। ਸਥਾਨਕ ਲੋਕ ਵੀ ਉਨ੍ਹਾਂ ਨਾਲ ਸੈਲਫੀਆਂ ਖਿੱਚ ਰਹੇ ਹਨ ਅਤੇ ਉਨ੍ਹਾਂ ਦੀ ਸੋਚ ਦੀ ਤਾਰੀਫ਼ ਕਰ ਰਹੇ ਹਨ।
ਮੁੰਨਾ ਪ੍ਰਸਾਦ ਦਾ ਕਹਿਣਾ ਹੈ ਕਿ ਇਹ ਤਰੀਕਾ ਸਿਰਫ਼ ਸਸਤਾ ਹੀ ਨਹੀਂ, ਸਗੋਂ ਸਮਾਂ ਵੀ ਬਚਾਉਂਦਾ ਹੈ ਅਤੇ ਹਰ ਘਰ ਤੱਕ ਆਸਾਨੀ ਨਾਲ ਪਹੁੰਚਣ ਵਿੱਚ ਮਦਦ ਕਰਦਾ ਹੈ।