ਲੈਸਟਰ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਕੁਲਵਿੰਦਰ ਸਿੰਘ ਜੋਹਲ ਵੱਲੋਂ ‘ਪੰਜਾਬ ਟਾਇਮਜ਼’ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ

ਲੈਸਟਰ (ਯੂ.ਕੇ.) &mdash ਯੂ.ਕੇ. ਦੇ ਪ੍ਰਸਿੱਧ ਸ਼ਹਿਰ ਲੈਸਟਰ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਸ. ਕੁਲਵਿੰਦਰ ਸਿੰਘ ਜੋਹਲ ਵੱਲੋਂ ਸਿਟੀ ਕੌਂਸਲ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ &lsquoਪੰਜਾਬ ਟਾਇਮਜ਼&rsquo ਦੇ ਸੰਪਾਦਕ ਬਲਜੀਤ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 26 ਮਈ 2026 ਨੂੰ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਲਜੀਤ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਲੈਸਟਰ ਦੇ ਕੌਂਸਲਰ ਸ. ਸੰਤੋਖ ਸਿੰਘ ਅਠਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਗਮ ਦੌਰਾਨ ਲਾਰਡ ਮੇਅਰ ਸ. ਕੁਲਵਿੰਦਰ ਸਿੰਘ ਜੋਹਲ ਨੇ ਬਲਜੀਤ ਸਿੰਘ ਬਰਾੜ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸ ਵਿੱਚ ਪੰਜਾਬੀ ਬੋਲੀ, ਸੱਭਿਆਚਾਰ ਅਤੇ ਨਿਰਪੱਖ ਪੱਤਰਕਾਰੀ ਨੂੰ ਜਿਊਂਦਾ ਰੱਖਣ ਵਿੱਚ ਅਜਿਹੀਆਂ ਸ਼ਖਸੀਅਤਾਂ ਦਾ ਵੱਡਾ ਯੋਗਦਾਨ ਹੈ।
ਮੁੱਖ ਹਾਜ਼ਰੀ: ਸਨਮਾਨ ਕਰਨ ਮੌਕੇ ਲਾਰਡ ਮੇਅਰ ਸ. ਕੁਲਵਿੰਦਰ ਸਿੰਘ ਜੋਹਲ, &lsquoਪੰਜਾਬ ਟਾਇਮਜ਼&rsquo ਦੇ ਸੰਪਾਦਕ ਬਲਜੀਤ ਸਿੰਘ ਬਰਾੜ ਅਤੇ ਲੈਸਟਰ ਦੇ ਕੌਂਸਲਰ ਸ. ਸੰਤੋਖ ਸਿੰਘ ਅਠਵਾਲ।