ਬ੍ਰੈਂਪਟਨ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਅੱਗੇ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ

30 ਮਈ ਨੂੰ ਵੈਨਕੁਵਰ ਅਤੇ 31 ਮਈ ਨੂੰ ਟੋਰਾਂਟੋ ਵਿਖ਼ੇ ਹੋਣਗੇ ਭਾਰੀ ਰੋਸ ਪ੍ਰਦਰਸ਼ਨ: ਭਾਈ ਰੰਧਾਵਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਨੂੰ ਬ੍ਰਮਪਟਨ ਵਿੱਚ ਖਾਲਿਸਤਾਨ ਰੈਫਰੈਂਡਮ ਸਮਰਥਕਾਂ ਵੱਲੋਂ ਰੋਕਣ ਅਤੇ ਭਾਰਤੀ ਤਿਰੰਗੇ ਦੀ ਬੇਹੁਰਮਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਾਰਤ ਦੇ ਵਪਾਰ ਮੰਤਰੀ ਪਿਯੂਸ਼ ਗੋਇਲ ਦੀ ਅਗਵਾਈ ਹੇਠ ਵਪਾਰਕ ਡੈਲੀਗੇਸ਼ਨ ਦੇ ਸਮਾਗਮ ਤੋਂ ਬਾਅਦ ਪਟਨਾਇਕ ਕਨਵੈਂਸ਼ਨ ਸੈਂਟਰ ਤੋਂ ਰਵਾਨਾ ਹੋ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਐਸਐਫਜੇ ਅਤੇ ਖਾਲਿਸਤਾਨ ਰੈਫਰੈਂਡਮ ਨਾਲ ਜੁੜੇ ਕਾਰਕੁਨਾਂ ਨੇ ਪੁਲਿਸ ਘੇਰਾ ਤੋੜ ਕੇ ਕਾਫਲੇ ਦੇ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਇੰਦਰਜੀਤ ਸਿੰਘ ਗੋਸਲ ਕਰ ਰਹੇ ਸਨ। ਇਸ ਦੌਰਾਨ ਭਾਰਤੀ ਤਿਰੰਗਾ ਫਾੜਿਆ ਗਿਆ ਅਤੇ &ldquoਇੰਡੀਅਨ ਟੇਰ੍ਰੋਰੀਸਟਸ ਗੋ ਬੈਕ &rdquo ਵਰਗੇ ਨਾਅਰੇ ਲਗਾਏ ਗਏ। ਗੋਸਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਿਨੇਸ਼ ਪਟਨਾਇਕ ਦੇ ਸਾਹਮਣੇ ਤਿਰੰਗਾ ਫਾੜ ਕੇ ਕੈਨੇਡਾ ਦੀ ਸੰਪ੍ਰਭੂਤਾ ਨੂੰ ਚੁਣੌਤੀ ਦੇਣ ਦੇ ਮਾਮਲੇ &rsquoਤੇ ਵਿਰੋਧ ਦਰਜ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰੇ ਦੇ ਚਲਦੇ ਉਨ੍ਹਾਂ ਨੂੰ ਆਰਸੀਐਮਪੀ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਕਿਉਕਿ ਮੇਰੇ ਕਤਲ ਲਈ ਪੰਜਾਹ ਹਜਾਰ ਕੈਨੇਡੀਅਨ ਡਾਲਰ ਦੀ ਫਿਰੋਤੀ ਤਹਿ ਕੀਤੀ ਗਈ ਹੈ । ਪ੍ਰਦਰਸ਼ਨ ਦੌਰਾਨ &ldquoਹੂ ਕਿਲਡ ਸ਼ਹੀਦ ਨਿੱਜਰ ?&rdquo ਅਤੇ &ldquoਇੰਡੀਅਨ ਇਨਵੋਏ ਦਿਨੇਸ਼ ਪਟਨਾਇਕ ਗੋ ਬੈਕ &rdquo ਵਰਗੇ ਨਾਅਰੇ ਵੀ ਲਗੇ। ਇਸ ਮਾਮਲੇ &rsquoਤੇ ਕੈਨੇਡੀਅਨ ਸਿੱਖਾਂ ਨੇ ਕਿਹਾ ਕਿ ਜੇ ਦਿਨੇਸ਼ ਪਟਨਾਇਕ ਨੂੰ ਆਰਸੀਐਮਪੀ ਅਤੇ ਸੀਐਸਆਈਐਸ &rsquoਤੇ ਭਰੋਸਾ ਨਹੀਂ ਤਾਂ ਉਹ ਸੁਰੱਖਿਆ ਦੇ ਘੇਰੇ ਤੋਂ ਬਾਹਰ ਆ ਕੇ ਕੈਨੇਡੀਅਨ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ। ਘਟਨਾ ਤੋਂ ਬਾਅਦ ਕੈਨੇਡਾ ਵਿੱਚ ਭਾਰਤ-ਕੈਨੇਡਾ ਸੰਬੰਧਾਂ ਅਤੇ ਖਾਲਿਸਤਾਨ ਹਮਾਇਤੀ ਗਤੀਵਿਧੀਆਂ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 30 ਮਈ ਨੂੰ ਭਾਰਤੀ ਅੰਬੈਸੀ ਵੈਨਕੁਵਰ ਵਿਖ਼ੇ ਆਰਸੀਐਮਪੀ, ਸੀਐਸਆਈਐਸ ਦੇ ਨਾਲ ਕੈਨੇਡੀਅਨ ਮੀਡੀਆ ਦੇ ਹਕ਼ ਵਿਚ ਅਤੇ 31 ਮਈ ਨੂੰ ਨਵੰਬਰ 1984 ਵਿਚ ਫਿਲਮਕਾਰ ਅਮਿਤਾਭ ਬੱਚਨ ਵਲੋਂ ਸਿੱਖ ਕਤਲੇਆਮ ਨੂੰ ਭੜਕਾਉਂਣ ਲਈ ਖੂਨ ਕਾ ਬਦਲਾ ਖੂਨ ਦੇ ਲਗਾਏ ਗਏ ਨਾਹਰਿਆ ਨੂੰ ਕਾਨੂੰਨੀ ਕੱਠਘਰੇ ਹੇਠ ਲਿਆਉਣ ਲਈ ਟੋਰਾਂਟੋ ਵਿਖ਼ੇ ਭਾਰੀ ਰੋਸ ਪ੍ਰਦਰਸ਼ਨ ਹੋਣਗੇ।