ਗਰਭਵਤੀ ਸਾਂਡਰਾ ਬਿਰਚਮੋਰ ਦੀ ਮੌਤ ਇਕ ਭੇਦ ਬਣੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- 23 ਸਾਲਾ ਕੁੜੀ ਸਾਂਡਰਾ ਬਿਰਚਮੋਰ ਦੀ ਫਰਵਰੀ 2021 ਵਿਚ ਹੋਈ ਮੌਤ ਅੱਜ ਤੱਕ ਇਕ ਭੇਦ ਬਣੀ ਹੋਈ ਹੈ । ਉਸ ਦੀ ਮੌਤ ਨੂੰ ਖੁਦਕੁਸ਼ੀ ਮੰਨ ਲਿਆ ਗਿਆ ਹਾਲਾਂ ਕਿ ਮੌਤ ਸਮੇ ਉਹ ਗਰਭਵਤੀ ਸੀ ਤੇ ਇਹ ਗਲ ਉਸ ਨੇ ਆਪਣੇ ਕੁਝ ਨੇੜਲੇ ਲੋਕਾਂ ਨਾਲ ਸਾਂਝੀ ਕੀਤੀ ਸੀ। ਉਸ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਸਾਂਡਰਾ ਨੇ ਖੁਦਕੁਸ਼ੀ ਕੀਤੀ ਹੈ। 3 ਸਾਲਾਂ ਦੇ ਵੀ ਵਧ ਸਮੇ ਬਾਅਦ ਅਗਸਤ 2024 ਵਿਚ ਇਕ ਸੰਘੀ ਗੈਂਡ ਜਿਊਰੀ ਸਾਹਮਣੇ ਲਾਏ ਦੋਸ਼ਾਂ ਵਿੱਚ ਕਿਹਾ ਗਿਆ ਕਿ ਸਾਂਡਰਾ ਦੀ ਹੱਤਿਆ ਇਕ ਪੁਲਿਸ ਅਧਿਕਾਰੀ ਨੇ ਕੀਤੀ ਹੈ। ਇਸ ਅਧਿਕਾਰੀ ਨੇ ਬਿਰਚਮੋਰ ਨੂੰ 15 ਸਾਲ ਦੀ ਉਮਰ ਵਿਚ ਸ਼ੁਰੂ ਹੋਏ ਜਿਨਸੀ ਸਬੰਧਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਉਸ ਨੂੰ ਮਾਰ ਦਿੱਤਾ।