ਬੰਗਲਾਦੇਸ਼ ਸਰਕਾਰ ਵੱਲੋਂ 'ਡੋਨਲਡ ਟਰੰਪ' ਨਾਮੀ ਮੱਝ ਦੀ ਕੁਰਬਾਨੀ 'ਤੇ ਰੋਕ, ਚਿੜੀਆਘਰ ਵਿੱਚ ਮਿਲੇਗਾ ਵਿਸ਼ੇਸ਼ ਦਰਜਾ
_28May26091305AM.jpg)
ਢਾਕਾ (ਬੰਗਲਾਦੇਸ਼) &mdash ਬੰਗਲਾਦੇਸ਼ ਸਰਕਾਰ ਵੱਲੋਂ ਇੱਕ ਬੇਹੱਦ ਹੈਰਾਨੀਜਨਕ ਫੈਸਲਾ ਲੈਂਦਿਆਂ "ਡੋਨਲਡ ਟਰੰਪ" ਨਾਮ ਦੀ ਇੱਕ ਬੇਹੱਦ ਦੁਰਲੱਭ ਚਿੱਟੀ (ਐਲਬੀਨੋ) ਮੱਝ ਦੀ ਈਦ ਮੌਕੇ ਹੋਣ ਵਾਲੀ ਕੁਰਬਾਨੀ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਪਸ਼ੂ ਦੇ ਸਿਰ ਦੇ ਸੁਨਹਿਰੀ ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਲਾਂ ਦੀ ਸ਼ੈਲੀ ਨਾਲ ਮਿਲਦੇ-ਜੁਲਦੇ ਹੋਣ ਕਾਰਨ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਹੁਣ ਇਸ ਨੂੰ ਰਾਜਧਾਨੀ ਢਾਕਾ ਦੇ ਰਾਸ਼ਟਰੀ ਚਿੜੀਆਘਰ ਵਿੱਚ ਸੁਰੱਖਿਅਤ ਰੱਖਣ ਦਾ ਫੈਸਲਾ ਕੀਤਾ ਹੈ। ਸਥਾਨਕ ਪੁਲਿਸ ਮੁਤਾਬਕ, 700 ਕਿੱਲੋ ਵਜ਼ਨੀ ਇਸ ਪਸ਼ੂ ਨੂੰ ਈਦ ਦੇ ਤਿਉਹਾਰ 'ਤੇ ਕੁਰਬਾਨ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਸਰਕਾਰੀ ਹੁਕਮਾਂ ਤਹਿਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਪਸ਼ੂ ਦੇ ਮਾਲਕ ਮੁਨੀਰੁਜ਼ ਜ਼ਮਾਨ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਰਕਾਰ ਦੀ ਇਸ ਇੱਛਾ ਬਾਰੇ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਕਿਸੇ ਇਤਰਾਜ਼ ਦੇ ਪਸ਼ੂ ਸਰਕਾਰ ਨੂੰ ਸੌਂਪ ਦਿੱਤਾ ਅਤੇ ਸਰਕਾਰ ਵੱਲੋਂ ਇਸ ਦੇ ਬਦਲੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜਾਂ ਕੋਈ ਹੋਰ ਪਸ਼ੂ ਦੇਣ ਦਾ ਭਰੋਸਾ ਦਿੱਤਾ ਗਿਆ ਹੈ।