ਕੈਨੇਡਾ ਵੱਲੋਂ ਜਰਮਨੀ ਨਾਲ ਤਰਲ ਕੁਦਰਤੀ ਗੈਸ ਦੀ ਸਪਲਾਈ ਲਈ ਅਹਿਮ ਸਮਝੌਤਾ
_28May26091701AM.jfif)
ਟੋਰਾਂਟੋ &mdash ਊਰਜਾ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਕੈਨੇਡਾ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ &rsquoਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਬਰਾਮਦ ਕਰਨ ਲਈ ਇੱਕ ਅਹਿਮ ਵਪਾਰਕ ਸਮਝੌਤਾ ਸਹੀਬੱਧ ਕੀਤਾ ਹੈ। ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀ ਗਈ ਪੁਸ਼ਟੀ ਅਨੁਸਾਰ, ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਤੱਟ &rsquoਤੇ ਬਣਨ ਵਾਲੇ 'ਕੇ ਐੱਸ ਆਈ ਲਿਸਿਮਸ' ਬਰਾਮਦ ਕੇਂਦਰ ਤੋਂ ਜਰਮਨੀ ਦੇ ਪ੍ਰਸਿੱਧ 'ਸਕਿਓਰਿੰਗ ਐਨਰਜੀ ਫਾਰ ਯੂਰੋਪ' ਗਰੁੱਪ ਨੂੰ ਗੈਸ ਦੀ ਸਪਲਾਈ ਕਰੇਗਾ। ਨਾਮ ਨਾ ਛਾਪਣ ਦੀ ਸ਼ਰਤ &rsquoਤੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਸਮਝੌਤੇ ਤਹਿਤ ਕੈਨੇਡਾ ਵੱਲੋਂ ਜਰਮਨੀ ਨੂੰ ਹਰ ਸਾਲ 10 ਲੱਖ ਮੀਟਰਿਕ ਟਨ ਤੱਕ ਤਰਲ ਕੁਦਰਤੀ ਗੈਸ ਬਰਾਮਦ ਕੀਤੀ ਜਾਵੇਗੀ।
ਇਹ ਸਮਝੌਤਾ ਕੈਨੇਡਾ ਦੀ ਆਰਥਿਕ ਰਣਨੀਤੀ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਤੇਲ ਅਤੇ ਕੁਦਰਤੀ ਗੈਸ ਦੇ ਅਥਾਹ ਭੰਡਾਰਾਂ ਨਾਲ ਮਾਲਾਮਾਲ ਹੋਣ ਦੇ ਬਾਵਜੂਦ ਕੈਨੇਡਾ ਇਸ ਸਮੇਂ ਆਪਣੀ ਲਗਪਗ ਸਾਰੀ ਊਰਜਾ ਸਿਰਫ਼ ਅਮਰੀਕਾ ਨੂੰ ਹੀ ਬਰਾਮਦ ਕਰਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਉਣ ਵਾਲੇ ਇੱਕ ਦਹਾਕੇ ਦੇ ਅੰਦਰ ਅਮਰੀਕਾ ਤੋਂ ਇਲਾਵਾ ਦੂਜੇ ਗ਼ੈਰ-ਅਮਰੀਕੀ ਮੁਲਕਾਂ ਨਾਲ ਆਪਣੇ ਦੇਸ਼ ਦੇ ਵਪਾਰ ਨੂੰ ਦੁੱਗਣਾ ਕਰਨ ਦਾ ਵੱਡਾ ਟੀਚਾ ਮਿੱਥਿਆ ਹੈ। ਜਰਮਨੀ ਨਾਲ ਹੋਇਆ ਇਹ ਨਵਾਂ ਸਮਝੌਤਾ ਉਸੇ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਕੈਨੇਡਾ ਨੂੰ ਨਵੇਂ ਕੌਮਾਂਤਰੀ ਬਾਜ਼ਾਰ ਮਿਲਣਗੇ ਅਤੇ ਜਰਮਨੀ ਦੀ ਊਰਜਾ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ।