ਭਾਰਤੀ ਮੂਲ ਦੀ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨੋਰਫੋਕ, ਵਰਜੀਨੀਆ ਵਿੱਚ ਭਾਰਤੀ ਮੂਲ ਦੀ 47 ਸਾਲਾ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਕਾਰਨ ਸਥਾਨਕ ਭਾਰਤੀ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ। ਪਟੇਲ ਅਜ਼ਾਲੀਆ ਗਾਰਡਨ ਰੋਡ ਤੇ ਫੈਟ ਫਿਲੀ ਸਟੋਰ ਵਿਚ ਕੰਮ ਕਰਦੀ ਸੀ।ਇਹ ਘਟਨਾ ਸਵੇਰੇ 8.38 ਵਜੇ ਵਾਪਰੀ । ਉਸ ਸਮੇ ਸਟੋਰ ਤਕਰੀਬਨ ਖਾਲੀ ਸੀ। ਇਕ ਨਾਕਬਪੋਸ਼ ਵਿਅਕਤੀ ਕਾਊਂਟਰ ਨੇੜੇ ਆਇਆ ਤੇ ਥੋਹੜੀ ਜਿਹੀ ਗੱਲਬਾਤ ਤੋਂ ਬਾਅਦ ਉਸ ਨੇ ਪਟੇਲ ਦੇ ਗੋਲੀਆਂ ਮਾਰ ਦਿੱਤੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਨੋਰਫੋਕ ਪੁਲਿਸ ਮੁੱਖੀ ਮਾਰਕ ਟੈਲਬੋਟ ਅਨੁਸਾਰ ਸ਼ੱਕੀ ਦੀ ਪਛਾਣ ਮਾਰਵੇਲ ਆਰ ਬਾਂਡ ਵਜੋਂ ਹੋਈ ਹੈ ਜਿਸ ਨੇ ਘਟਨਾ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਪੁਲਿਸ ਅਨੁਸਾਰ ਸਟੋਰ ਵਿਚ ਆਉਣ ਤੋਂ ਪਹਿਲਾਂ ਸ਼ੱਕੀ ਨੇ ਬਲੈਕਵੁੱਟ ਐਵੇਨਿਊ ਸਥਿੱਤ ਰਿਹਾਇਸ਼ ਵਿਖੇ ਝਗੜੇ ਉਪਰੰਤ ਆਪਣੇ ਸੌਤੇਲੇ ਪਿਤਾ ਨੂੰ
ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।