ਕੀਨੀਆ ਦੇ ਸਕੂਲ ਹੋਸਟਲ ’ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ

ਨੈਰੋਬੀ: ਕੀਨੀਆ ਦੇ ਗਿਲਗਿਲ ਖੇਤਰ ਵਿੱਚ ਸਥਿਤ ਇੱਕ ਲੜਕੀਆਂ ਦੇ ਸਕੂਲ ਦੇ ਹੋਸਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ 16 ਵਿਦਿਆਰਥਣਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 79 ਹੋਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਖ਼ਮੀ ਵਿਦਿਆਰਥਣਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਸਥਾਨਕ ਅਧਿਕਾਰੀਆਂ ਮੁਤਾਬਕ ਅੱਗ ਗਿਲਗਿਲ ਸਥਿਤ ਰਿਹਾਇਸ਼ੀ ਉਤੁਮਿਸ਼ੀ ਗਰਲਜ਼ ਸਕੂਲ ਦੇ ਹੋਸਟਲ ਵਿੱਚ ਲੱਗੀ। ਇਸ ਸਕੂਲ ਵਿੱਚ 800 ਤੋਂ ਵੱਧ ਵਿਦਿਆਰਥਣਾਂ ਪੜ੍ਹਦੀਆਂ ਹਨ। ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਜਾਰੀ ਹੈ। ਕੀਨੀਆ ਦੇ ਸਿੱਖਿਆ ਮੰਤਰੀ ਜੂਲੀਅਸ ਓਲਾਂਬਾ ਨੇ ਕਿਹਾ ਕਿ ਅਧਿਕਾਰੀ ਇਹ ਵੀ ਜਾਂਚ ਕਰਨਗੇ ਕਿ ਸਕੂਲ ਨੇ ਅੱਗ ਸੁਰੱਖਿਆ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕੀਤੀ ਸੀ ਜਾਂ ਨਹੀਂ।

ਪੁਲੀਸ ਅਤੇ ਬਚਾਅ ਟੀਮਾਂ ਨੇ ਮੌਕੇ &rsquoਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਕਈ ਵਿਦਿਆਰਥਣਾਂ ਨੂੰ ਸੁਰੱਖਿਅਤ ਥਾਵਾਂ &rsquoਤੇ ਪਹੁੰਚਾਇਆ ਗਿਆ। ਇਹ ਸਕੂਲ ਕੀਨੀਆ ਪੁਲੀਸ ਸਰਵਿਸ ਦੇ ਪ੍ਰਬੰਧ ਹੇਠ ਚੱਲਦਾ ਹੈ ਅਤੇ ਇੱਥੇ ਪੜ੍ਹਨ ਵਾਲੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਪੁਲੀਸ ਅਧਿਕਾਰੀਆਂ ਦੀਆਂ ਧੀਆਂ ਹਨ। ਹਾਦਸੇ ਵਿੱਚ ਮਾਰੇ ਗਏ ਵਿਦਿਆਰਥਣਾਂ ਦੀ ਪਛਾਣ ਹਾਲੇ ਜਾਰੀ ਹੈ।

ਕੀਨੀਆ ਰੈੱਡ ਕਰਾਸ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਸਰਕਾਰ ਨੇ ਇਸ ਦੁਖਦਾਈ ਘਟਨਾ &rsquoਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।