ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਘੱਟੋ-ਘੱਟ ਉਜਰਤ 'ਚ ਕੀਤਾ ਵਾਧਾ
_29May26093606AM.jfif)
ਚੰਡੀਗੜ੍ਹ  : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਘੱਟੋ-ਘੱਟ ਉਜਰਤ ਵਿਚ ਵਾਧਾ ਕੀਤਾ ਹੈ। ਹੁਣ 1 ਜੂਨ ਤੋਂ ਘਟੋ-ਘੱਟ ਉਜਰਤ 18.25 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲੇਗੀ। ਇਹ ਵਾਧਾ ਮਹਿੰਗਾਈ ਦਰ ਦੇ ਪੈਮਾਨੇ ਉੱਤੇ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਉਜਰਤ ਵਿਚ ਵਾਧੇ ਦਾ ਪੰਜਾਬੀਆਂ ਨੂੰ ਵੀ ਕਾਫ਼ੀ ਫ਼ਾਇਦਾ ਮਿਲੇਗਾ ਕਿਉਂਕਿ ਇਸ ਸੂਬੇ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਕਾਮੇ ਕੰਮ ਕਰਦੇ ਹਨ। ਸੂਬੇ ਦੇ ਕਿਰਤ ਮੰਤਰੀ ਜੈਨੀਫ਼ਰ ਵ੍ਹਾਈਟਸਾਈਡ ਨੇ ਇਕ ਬਿਆਨ ਵਿਚ ਕਿਹਾ &lsquo&lsquoਸਾਡੇ ਸੂਬੇ ਵਿਚ ਕੰਮ ਕਰਨ ਵਾਲੇ ਲੋਕ ਮਹਿੰਗਾਈ ਦਾ ਦਬਾਅ ਮਹਿਸੂਸ ਕਰ ਰਹੇ ਹਨ। ਇਸ ਕਰ ਕੇ ਇਹ ਵਾਧਾ ਉਨ੍ਹਾਂ ਨੂੰ ਰਾਹਤ ਦੇਵੇਗਾ।&rsquo&rsquo
ਬ੍ਰਿਟਿਸ਼ ਕੋਲੰਬੀਆ ਵਿਚ ਲਗਭਗ 1 ਲੱਖ 41 ਹਜ਼ਾਰ 300 ਕਾਮਿਆਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਇਹ ਵਾਧਾ ਕਈ ਉਜਰਤ ਸ਼੍ਰੇਣੀਆਂ &rsquoਤੇ ਲਾਗੂ ਹੁੰਦਾ ਹੈ, ਜਿਨ੍ਹਾਂ ਵਿਚ ਕੇਅਰਟੇਕਰ, ਲਿਵ-ਇਨ ਹੋਮ-ਸਪੋਰਟ ਵਰਕਰ, ਲਿਵ-ਇਨ ਕੈਂਪ ਲੀਡਰ, ਅਤੇ ਦਿਹਾੜੀ ਉੱਤੇ ਖੇਤੀਬਾੜੀ ਦਾ ਕੰਮ ਕਰਨ ਵਾਲੇ ਕਾਮੇ ਸ਼ਾਮਲ ਹਨ। ਇਹ ਸਤੰਬਰ 2024 ਵਿਚ ਸਥਾਪਿਤ ਐਪ-ਆਧਾਰਤ ਰਾਈਡ-ਹੇਲਿੰਗ ਅਤੇ ਡਿਲੀਵਰੀ-ਸੇਵਾ ਕਰਮਚਾਰੀਆਂ ਲਈ ਵਿਸ਼ੇਸ਼ ਘੱਟੋ-ਘੱਟ ਉਜਰਤ &rsquoਤੇ ਵੀ ਲਾਗੂ ਹੁੰਦਾ ਹੈ। ਇਕ ਜੂਨ ਤੋਂ ਐਪ-ਆਧਾਰਤ ਰਾਈਡ-ਹੇਲਿੰਗ ਤੇ ਡਿਲੀਵਰੀ ਕਾਮਿਆਂ ਲਈ ਰੁਝੇਵੇਂ ਵਾਲੇ ਸਮੇਂ ਵਿਚ ਘੱਟੋ-ਘੱਟ ਉਜਰਤ ਵਧ ਕੇ ਪ੍ਰਤੀ ਘੰਟਾ 21.89 ਡਾਲਰ ਹੋ ਜਾਵੇਗੀ।
ਹੱਥ ਨਾਲ ਕਟਾਈ ਵਾਲੀਆਂ ਫ਼ਸਲਾਂ ਲਈ ਘੱਟੋ-ਘੱਟ ਦਰਾਂ ਵਿਚ 31 ਦਸੰਬਰ ਤੋਂ ਇਸੇ ਦਰ ਨਾਲ ਵਾਧਾ ਹੋਵੇਗਾ। ਇਸ ਦੇਰੀ ਦਾ ਮਕਸਦ ਕਟਾਈ ਦੇ ਮੌਸਮ ਦੌਰਾਨ ਮਜ਼ਦੂਰੀ ਵਿਚ ਹੋਣ ਵਾਲੀਆਂ ਤਬਦੀਲੀਆਂ ਤੋਂ ਬਚਣਾ ਹੈ। ਦੱਸ ਦਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੇ ਸਾਲ 2024 ਵਿਚ &lsquoਰੁਜ਼ਗਾਰ ਮਿਆਰ ਐਕਟ&rsquo ਵਿਚ ਬਦਲਾਅ ਕਰਕੇ ਮਹਿੰਗਾਈ ਦਰ ਨਾਲ ਜੁੜੀ ਘੱਟੋ ਘੱਟ ਉਜਰਤ ਵਿਚ ਹਰ ਸਾਲ ਅਪਣੇ ਆਪ ਵਾਧੇ ਦੀ ਵਿਵਸਥਾ ਸ਼ੁਰੂ ਕੀਤੀ ਸੀ। ਇਸ ਵਿਵਸਥਾ ਨਾਲ ਅਜਿਹਾ ਸਿਸਟਮ ਬਣਾਇਆ ਗਿਆ ਜਿਸ ਨਾਲ ਜਦੋਂ ਮਹਿੰਗਾਈ ਦਰ ਵਧਦੀ ਹੈ ਤਾਂ ਉਸ ਦਰ ਦੇ ਮੁਤਾਬਿਕ ਹਰ ਸਾਲ ਤਨਖ਼ਾਹਾਂ ਵਿਚ ਅਪਣੇ ਆਪ ਵਾਧਾ ਹੋ ਜਾਂਦਾ ਹੈ।