“ਬਿਨੁ ਕਰਤਾਰ ਨ ਕਿਰਤਮ ਮਾਨੋ’ : ਡੇਰੇਦਾਰਾਂ ਦੇ ਚਮਤਕਾਰਾਂ ਉੱਤੇ ਗੁਰਬਾਣੀ ਦਾ ਕਰਾਰਾ ਵਾਰ”: ਭਾਈ ਸ਼ੁਭਦੀਪ ਸਿੰਘ

 ਕੁਰਸੀਆਂ ਤੇ ਡੇਰੇ ਰਹਿ ਜਾਣਗੇ ਖਾਲੀ, ਗੁਰੂ ਦੀ ਬਾਣੀ ਰਹੇਗੀ ਸਦੀਵੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਰੋਗ ਇਹ ਨਹੀਂ ਕਿ ਮਨੁੱਖ ਨਾਸ਼ਤਿਕ ਹੋ ਗਿਆ ਹੈ, ਰੋਗ ਇਹ ਹੈ ਕਿ ਉਹ ਆਪਣੇ ਆਪ ਨੂੰ ਹੀ &ldquoਕਰਤਾਰ&rdquo ਸਮਝ ਬੈਠਾ ਹੈ। ਕੋਈ ਕੁਰਸੀ &lsquoਤੇ ਬੈਠ ਕੇ ਲੋਕਾਂ ਦੀ ਕਿਸਮਤ ਲਿਖਣ ਦਾ ਦਾਅਵਾ ਕਰਦਾ ਹੈ, ਕੋਈ ਧਰਮ ਦੇ ਨਾਮ &lsquoਤੇ ਆਪਣੀ ਦੁਕਾਨ ਚਲਾਉਂਦਾ ਹੈ, ਕੋਈ ਸੋਸ਼ਲ ਮੀਡੀਆ ਦੇ ਦੋ ਮਿੰਟਾਂ ਦੇ ਸ਼ੋਰ ਨੂੰ ਸੱਚ ਦਾ ਤਖ਼ਤ ਸਮਝ ਬੈਠਾ ਹੈ। ਹਰ ਕੋਈ ਆਪਣੇ ਆਪ ਨੂੰ ਕੇਂਦਰ ਬਣਾਉਣ ਵਿੱਚ ਲੱਗਾ ਹੈ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਨੇ ਕਿਹਾ ਗੁਰਬਾਣੀ ਦੀ ਇਹ ਪੰਕਤੀ &ldquoਬਿਨੁ ਕਰਤਾਰ ਨ ਕਿਰਤਮ ਮਾਨੋ&rdquo ਅੱਜ ਦੇ ਸਮੇਂ ਉੱਤੇ ਇਕ ਤਿੱਖੀ ਚੋਟ ਹੈ। ਭਾਵ ਇਹ ਕਿ ਸਿਰਜਣਹਾਰ ਤੋਂ ਬਿਨਾਂ ਕਿਸੇ ਹੋਰ ਦੀ ਕਿਰਤ, ਤਾਕਤ ਜਾਂ ਔਕਾਤ ਨੂੰ ਅਸਲੀ ਨਾ ਮੰਨੋ। ਪਰ ਅੱਜ ਤਾਂ ਹਾਲਤ ਉਲਟੀ ਹੈ। ਲੋਕ &ldquoਰੱਬ&rdquo ਨੂੰ ਨਹੀਂ, &ldquoਰੁਤਬੇ&rdquo ਨੂੰ ਮੱਥਾ ਟੇਕਦੇ ਹਨ। ਸੱਚ ਨੂੰ ਨਹੀਂ, &ldquoਟ੍ਰੈਂਡ&rdquo ਨੂੰ ਸਲਾਮ ਕਰਦੇ ਹਨ। ਸਭ ਤੋਂ ਵੱਡਾ ਦੁੱਖ ਇਹ ਹੈ ਕਿ ਪਿੰਡਾਂ ਦੀ ਸਾਦੀ- ਭੋਲੀ ਲੋਕਾਈ, ਜਿਸਨੂੰ ਗੁਰੂ ਘਰ ਨਾਲ ਜੁੜਨਾ ਸੀ, ਉਹ ਅੱਜ ਡੇਰਿਆਂ ਦੇ ਦਰਵਾਜ਼ਿਆਂ &lsquoਤੇ ਮੱਥੇ ਰਗੜ ਰਹੀ ਹੈ। ਜਿਸ ਸਿਰ ਨੇ ਕੇਵਲ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਣਾ ਸੀ, ਉਹ ਅੱਜ ਮਨੁੱਖਾਂ ਨੂੰ &ldquoਜੀਵੰਤ ਰੱਬ&rdquo ਮੰਨ ਕੇ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਰਿਹਾ ਹੈ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਤਾਂ ਸਾਫ਼ ਆਖਿਆ ਸੀ, &ldquoਰਾਖਨਹਾਰੁ ਅਪਾਰੁ ਪ੍ਰਭੁ ਤਾ ਕਾ ਅੰਤੁ ਨ ਪਾਰਾਵਾਰੁ ॥&rdquo ਪਰ ਅੱਜ ਲੋਕ ਅਪਾਰ ਕਰਤਾਰ ਨੂੰ ਛੱਡ ਕੇ ਡੇਰਿਆਂ ਦੇ &ldquoਚਮਤਕਾਰਾਂ&rdquo ਦੇ ਪਿੱਛੇ ਭੱਜ ਰਹੇ ਹਨ। ਕਿਸੇ ਨੂੰ ਪੁੱਤਰ ਚਾਹੀਦਾ, ਕਿਸੇ ਨੂੰ ਨੌਕਰੀ, ਕਿਸੇ ਨੂੰ ਬਿਮਾਰੀ ਦਾ ਡਰ ਅਤੇ ਡੇਰੇਦਾਰ ਇਨ੍ਹਾਂ ਡਰਾਂ ਨੂੰ ਹੀ ਆਪਣਾ ਵਪਾਰ ਬਣਾ ਬੈਠੇ ਹਨ। ਉਨ੍ਹਾਂ ਕਿਹਾ ਇਹ ਡੇਰੇ ਸਿਰਫ਼ ਇਮਾਰਤਾਂ ਨਹੀਂ ਰਹੇ, ਇਹ ਮਨੁੱਖੀ ਕਮਜ਼ੋਰੀਆਂ ਦੇ ਬਾਜ਼ਾਰ ਬਣ ਗਏ ਹਨ। ਜਿੱਥੇ ਸ਼ਰਧਾ ਨਹੀਂ ਵਿਕਦੀ, ਉੱਥੇ ਡਰ ਵੇਚਿਆ ਜਾਂਦਾ ਹੈ। ਜਿੱਥੇ ਨਾਮ ਨਹੀਂ ਮਿਲਦਾ, ਉੱਥੇ ਅੰਧਵਿਸ਼ਵਾਸ ਵੰਡਿਆ ਜਾਂਦਾ ਹੈ। ਪਿੰਡਾਂ ਵਿੱਚ ਅੱਜ ਇਹ ਹਾਲ ਹੈ ਕਿ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘੱਟ ਪੜ੍ਹਦੇ ਹਨ, ਪਰ ਕਿਸੇ ਡੇਰੇਦਾਰ ਦੇ &ldquoਬਚਨ&rdquo ਨੂੰ ਅੱਖਰਾਂ ਵਾਂਗ ਮੰਨਦੇ ਹਨ। ਘਰਾਂ ਵਿੱਚ ਨਿਤਨੇਮ ਦੀ ਆਵਾਜ਼ ਮੰਦ ਪੈ ਰਹੀ ਹੈ, ਪਰ ਡੇਰਿਆਂ ਦੇ ਜੈਕਾਰਿਆਂ ਲਈ ਲਾਊਡਸਪੀਕਰ ਗੂੰਜ ਰਹੇ ਹਨ।
ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਚੇਤਾਇਆ ਸੀ, &ldquoਅੰਧਾ ਅੰਧੁ ਕਮਾਵਦਾ ਦੋਵੈ ਕੂਪਿ ਪਵਾਹਿ ॥&rdquo ਅੱਜ ਇੱਕ ਅੰਨਾ ਭਗਤ ਬਣਿਆ ਹੋਇਆ ਹੈ, ਤੇ ਦੂਜਾ &ldquoਬਾਬਾ&rdquo। ਇੱਕ ਸੋਚਣਾ ਛੱਡ ਬੈਠਾ ਹੈ, ਤੇ ਦੂਜਾ ਉਸਦੀ ਸੋਚ ਉੱਤੇ ਰਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਦੁੱਖ ਦੀ ਗੱਲ ਇਹ ਨਹੀਂ ਕਿ ਡੇਰੇ ਬਣ ਗਏ, ਦੁੱਖ ਇਹ ਹੈ ਕਿ ਗੁਰੂ ਦੇ ਸਿੱਖ ਨੇ ਗੁਰੂ ਨਾਲੋਂ ਡੇਰੇਦਾਰ ਨੂੰ ਵੱਡਾ ਮੰਨ ਲਿਆ। ਜਿਸ ਕੌਮ ਨੇ &ldquoਮਨੁੱਖ ਦੀ ਪੂਜਾ&rdquo ਦੇ ਖ਼ਿਲਾਫ਼ ਇਤਿਹਾਸ ਰਚਿਆ ਸੀ, ਉਹੀ ਅੱਜ ਮਨੁੱਖਾਂ ਦੀਆਂ ਤਸਵੀਰਾਂ ਅੱਗੇ ਦੀਵੇ ਬਾਲ ਰਹੀ ਹੈ। ਉਨ੍ਹਾਂ ਕਿਹਾ ਗੁਰਬਾਣੀ ਸਾਫ਼ ਆਖਦੀ ਹੈ : &ldquoਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥&rdquo ਪਰ ਅੱਜ ਮਨੁੱਖ ਆਪਣੇ ਅੰਦਰਲੇ ਵਾਹਿਗੁਰੂ ਨੂੰ ਭੁੱਲ ਕੇ ਬਾਹਰਲੇ ਚਿਹਰਿਆਂ ਵਿੱਚ ਮੁਕਤੀ ਲੱਭ ਰਿਹਾ ਹੈ। ਉਨ੍ਹਾਂ ਕਿਹਾ ਇਹ ਸਮਾਂ ਚਿਹਰਿਆਂ ਦਾ ਨਹੀਂ, ਚਰਿੱਤਰ ਦਾ ਇਮਤਿਹਾਨ ਹੈ। ਅੱਜ ਲੋੜ ਇਸ ਗੱਲ ਦੀ ਨਹੀਂ ਕਿ ਕੌਣ ਕਿੰਨਾ ਉੱਚਾ ਬੋਲਦਾ ਹੈ ਲੋੜ ਇਸ ਗੱਲ ਦੀ ਹੈ ਕਿ ਕੌਣ ਗੁਰੂ ਦੀ ਬਾਣੀ ਵੱਲ ਮੁੜਦਾ ਹੈ ਅਤੇ ਕੌਣ ਭੀੜਾਂ ਦੇ ਪਿੱਛੇ ਲੱਗ ਕੇ ਆਪਣੀ ਸੋਚ ਗੁਆ ਬੈਠਦਾ ਹੈ। ਭਾਈ ਸ਼ੁਭਦੀਪ ਸਿੰਘ ਦਸਿਆ ਕਿ &ldquoਬਿਨੁ ਕਰਤਾਰ ਨ ਕਿਰਤਮ ਮਾਨੋ&rdquo ਇਹ ਸਿਰਫ਼ ਆਧਿਆਤਮਿਕ ਉਪਦੇਸ਼ ਨਹੀਂ, ਅੱਜ ਦੇ ਡੇਰਾਵਾਦ ਉੱਤੇ ਸਭ ਤੋਂ ਵੱਡਾ ਪ੍ਰਹਾਰ ਹੈ। ਅੰਤ ਵਿਚ ਉਨ੍ਹਾਂ ਕਿਹਾ ਕੁਰਸੀਆਂ ਡਿੱਗ ਜਾਣਗੀਆਂ, ਡੇਰੇ ਸੁੰਨੇ ਹੋ ਜਾਣਗੇ, ਭੀੜਾਂ ਛਿਟਕ ਜਾਣਗੀਆਂ, ਪਰ ਸੱਚਾ ਅਕਾਲ ਪੁਰਖ ਅਤੇ ਗੁਰੂ ਦੀ ਬਾਣੀ ਸਦੀਵ ਕਾਇਮ ਰਹੇਗੀ।