ਭਾਰਤੀ ਮੂਲ ਦੀ ਵਿਦਿਆਰਥਣ ਨੇ ਸਾਇੰਸ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ

ਸੈਕਰਾਮੈਂਟੋ, ਕੈਲੀਫੋਰਨੀਆ - ਕੈਲੀਫੋਰਨੀਆ ਹਾਈ ਸਕੂਲ ਦੀ ਨੌਵੀ ਦੀ ਵਿਦਿਆਰਥਣ ਭਾਰਤੀ ਮੂਲ ਦੀ ਯੂਕਤਾ ਪੰਡਿਤ ਨੇ 2026 ਰੀਜੇਨੇਰਨ ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਫੀਨਿਕਸ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ ਨੌਵੀਂ ਤੋਂ ਬਾਰਵੀਂ ਕਲਾਸ ਦੇ 60 ਤੋਂ ਵੱਧ ਦੇਸ਼ਾਂ, ਖੇਤਰਾਂ ਅਤੇ ਪ੍ਰਦੇਸ਼ਾਂ ਦੇ ਲਗਭਗ 1,800 ਨੌਜਵਾਨ ਵਿਗਿਆਨੀ ਅਤੇ ਨਵੀਨਤਾਕਾਰੀ ਸ਼ਾਮਲ ਹੋਏ। ਪੰਡਿਤ ਨੇ ਕੰਪਿਊਟੇਸ਼ਨਲ ਬਾਇਓਲੋਜੀ ਅਤੇ ਬਾਇਓਇਨਫਾਰਮੈਟਿਕਸ ਸ਼੍ਰੇਣੀ ਵਿੱਚ ਹਿੱਸਾ ਲਿਆ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ 1200 ਪੌਂਡ ਦਾ ਪੁਰਸਕਾਰ ਜਿੱਤਿਆ। ਇਸ ਪ੍ਰੋਗਰਾਮ ਨੂੰ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਪਲੇਟਫਾਰਮ ਵਜੋਂ ਮਾਨਤਾ ਪ੍ਰਾਪਤ ਹੈ।