ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ‘ਕੌਰਨਾਮਾ-3’ ਬੈਲਜੀਅਮ ’ਚ ਜਾਰੀ ਕੀਤੀ

ਸਿੱਖ ਸੰਘਰਸ਼ ਦੇ ਮਾਣ ਮੱਤੇ ਇਤਿਹਾਸ ਨੂੰ ਸਾਂਭਣਾ ਵਰਤਮਾਨ ਤੇ ਭਵਿੱਖ ਲਈ ਜਰੂਰੀ-ਭਾਈ ਖਨਿਆਣ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਬੈਲਜੀਅਮ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੀਬੀਆਂ ਵੱਲੋਂ &lsquoਕੌਰਨਾਮਾ-3&rsquo ਲੇਖਕ ਬਲਜਿੰਦਰ ਸਿੰਘ ਕੋਟਭਾਰਾ ਕਿਤਾਬ ਜਾਰੀ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਸਰਗਰਮ ਆਗੂ ਤੇ ਸਿੱਖ ਫੈਡਰੇਸ਼ਨ ਜਰਮਨ ਦੇ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ ਕਿ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਨੇ ਜਿੱਥੇ ਮੌਜੂਦਾ ਸੰਘਰਸ਼ &rsquoਚ ਸੇਵਾਵਾਂ ਦਿੱਤੀਆਂ ਨੇ ਉਥੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਸਿੰਘ ਦੀ ਯਾਦ &rsquoਚ ਬੈਲਜੀਅਮ ਦੇ ਸ਼ਹਿਰ ਈਪਰ &rsquoਚ ਦਰਵਾਜਾ ਤੇ ਸ਼ਹੀਦਾਂ ਦੀ ਯਾਦਗਰ ਦੀ ਸਥਾਪਨਾ ਵੀ ਕੀਤੀ, ਜਿੱਥੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਤਾਬ &lsquoਕੌਰਨਾਮਾ-3&rsquo ਬਾਰੇ ਬੋਲਦਿਆ ਕਿਹਾ ਕਿ ਮੌਜੂਦਾ ਸਿੱਖ ਸੰਘਰਸ਼ ਤੇ ਜੂਨ ਚੁਰਾਸੀ ਦੇ ਘੱਲੂਘਾਰਾ ਦੇ ਇਤਿਹਾਸ ਨੂੰ ਸਾਂਭਣਾ ਵਰਤਮਾਨ ਤੇ ਭਵਿੱਖ ਲਈ ਬਹੁਤ ਜਰੂਰੀ ਹੈ, ਕਿਉਂਕਿ ਇੰਡੀਅਨ ਸਟੇਟ ਦਾ ਹਰ ਟੂਲ ਸਾਡੀ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਇਕ ਸਾਜਿਸ ਤਹਿਤ ਸੱਖਣਾ ਤੇ ਬੇਮੁੱਖ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਸਬੰਧੀ &lsquoਕੌਰਨਾਮਾ&rsquo ਲੜੀ ਦੀ ਤੀਜੀ ਕਿਤਾਬ &rsquoਚ ਜੂਨ ਚੁਰਾਸੀ ਘੱਲੂਘਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ &rsquoਚ ਸ਼ਹੀਦ ਹੋਈਆਂ ਬੀਬੀਆਂ ਦਾ ਸਾਖੀ ਹੈ, ਜਿਹੜੇ ਉਹਨਾਂ ਦੀ ਬਚ ਗਏ ਵਾਰਸ਼ਾਂ, ਰਿਸ਼ਤੇਦਾਰਾਂ ਜਾਂ ਜਾਣੂਆਂ ਤੋਂ ਤੱਥ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਜੀ ਦੀ ਅਗਵਾਈ ਹੇਠ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸਖ਼ਤ ਮਿਹਨਤ ਕਰਕੇ ਇਸ ਨੂੰ ਦਸਤਾਵੇਜ ਦਾ ਰੂਪ ਦਿੱਤਾ, ਜਿਸ ਨੂੰ ਸੰਗਤ ਭਰਭੂਰ ਹੁੰਗਾਰਾ ਦੇ ਰਹੀ ਹੈ। ਸਮਾਗਮ &rsquoਚ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਬੁਲਾਰਿਆਂ &rsquoਚ ਸਿੱਖ ਫੈਡਰੇਸ਼ਨ ਜਰਮਨ ਦੇ ਪ੍ਰਧਾਨ ਭਾਈ ਖੁਸਹਾਲ ਸਿੰਘ ਲਾਲੀ, ਸਤਨਾਮ ਸਿੰਘ ਦੋਆਬਾ, ਭਾਈ ਰਜਿੰਦਰ ਸਿੰਘ ਜਰਮਨੀ, ਭਾਈ ਇੰਦਰਜੀਤ ਸਿੰਘ ਹੋਲੈਂਡ, ਭਾਈ ਕਰਨਪਾਲ ਸਿੰਘ ਹੇਰਾਂ ਸ਼ਾਮਲ ਸਨ। ਸਟੇਜ ਦੀ ਸੇਵਾ ਭਾਈ ਰਘਬੀਰ ਸਿੰਘ ਪੁਆੜ ਫਰਾਂਸ ਸਟੇਟ ਨੇ ਬਾਖੂਬੀ ਨਿਭਾਈ। ਭਾਈ ਮਨਜੋਤ ਸਿੰਘ ਭੂਰਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਜਾਗੋ ਵਾਲਾ ਜਥਾ ਯੂ.ਕੇ. ਨੇ ਸ਼ਹੀਦਾਂ ਦੀਆਂ ਵਾਰਾਂ ਤੇ ਜੂਨ ਚੁਰਾਸੀ ਦੇ ਘੱਲੂਘਾਰਾ ਦੇ ਪ੍ਰਸੰਗ ਪੇਸ਼ ਕੀਤੇ। ਵਿਸੇਸ ਤੌਰ &rsquoਤੇ ਭਾਈ ਗੁਰਦਿਆਲ ਸਿੰਘ ਢਗਾਸੂ, ਭਾਈ ਪ੍ਰਿਥਪਾਲ ਸਿੰਘ ਪਟਵਾਰੀ, ਭਾਈ ਜਸਵੰਤ ਸਿੰਘ ਪਾੜ੍ਹਾ, ਭਾਈ ਪਰਤਾਪ ਸਿੰਘ ਜਰਮਨੀ ਅਤੇ ਸੁਖਦੇਵ ਸਿੰਘ ਹੇਰਾਂ ਨੇ ਵੀ ਹਾਜ਼ਰੀ ਭਰੀ। ਭਾਈ ਭੂਰਾ ਦੀ ਚੌਥੀ ਬਰਸੀ ਮੌਕੇ ਯੂਰਪ ਦੀਆਂ ਸੰਗਤਾਂ ਦੀ ਵੀ ਸਮੂਲੀਅਤ ਰਹੀ।