ਸਿੰਘ ਸਾਹਿਬ ਗਿਆਨੀ ਮੇਜਰ ਸਿੰਘ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਪੰਥਕ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ

ਡਰਬੀ (ਪੰਜਾਬ ਟਾਈਮਜ਼) - ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਪੰਜ ਪਿਆਰਿਆਂ &lsquoਚ ਸੇਵਾ ਕਰਨ ਵਾਲੇ ਗਿਆਨੀ ਮੇਜਰ ਸਿੰਘ ਜੀ ਪਿਛਲੇ ਦਿਨੀਂ ਯੂ ਕੇ ਯਾਤਰਾ ਦੌਰਾਨ ਡਰਬੀ ਵਿਖੇ ਆਏ ਅਤੇ ਇਥੇ ਉਹ ਕੁੱਝ ਸਮੇਂ ਲਈ ਸ: ਰਾਜਿੰਦਰ ਸਿੰਘ ਪੁਰੇਵਾਲ ਦੀ ਸਿਹਤਯਾਬੀ ਦਾ ਪਤਾ ਕਰਨ ਸ: ਪੁਰੇਵਾਲ ਦੇ ਘਰ ਵੀ ਆਏ । ਇਥੇ ਉਹਨਾਂ ਨੇ ਗੱਲਬਾਤ ਦੌਰਾਨ ਪੰਥਕ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ । ਦੇਸ਼ ਵਿਦੇਸ਼ ਵਿੱਚ ਸਿੱਖਾਂ ਸਾਹਮਣੇ ਆ ਰਹੇ ਕਈ ਮਾਮਲੇ ਵਿਚਾਰੇ ਗਏ । ਉਹਨਾਂ ਕਿਹਾ ਸਿੱਖਾਂ ਨੂੰ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਰਹਿਤ ਮਰਯਾਦਾ ਦੀ ਪਾਲਣਾ ਕਰਦਿਆਂ ਵਧੀਆ ਜੀਵਨ ਜਾਚ ਅਪਨਾਉਣੀ ਚਾਹੀਦੀ ਹੈ । ਉਹਨਾਂ ਨੇ ਅਦਾਰਾ ਪੰਜਾਬ ਟਾਈਮਜ਼ ਦੀਆਂ ਪੰਜਾਬ, ਪੰਜਾਬੀ ਅਤੇ ਸਿੱਖੀ ਪ੍ਰਤੀ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ।