ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਮੁੜ ਤੋਂ ਹੋਇਆ ਹੰਗਾਮਾ, ਸ਼ੋਅ ‘ਚ ਝੰਡਾ ਲੈ ਕੇ ਪਹੁੰਚੇ ਵੱਖਵਾਦੀ ਸੰਗਠਨ ਦੇ ਲੋਕ
_02Jun26094132AM.jfif)
ਦਿਲਜੀਤ ਦੁਸਾਂਝ ਦੇ ਕੰਸਰਟ ਵਿਚ ਮੁੜ ਤੋਂ ਹੰਗਾਮਾ ਹੋਇਆ ਹੈ। ਕੁਝ ਵੱਖਵਾਦੀ ਸੰਗਠਨ ਦੇ ਲੋਕ ਸ਼ੋਅ ਵਿਚ ਝੰਡੇ ਲੈ ਕੇ ਪਹੁੰਚੇ ਹਨ ਤੇ ਦਿਲਜੀਤ ਦਾ ਵਿਰੋਧ ਕਰਨ ਲੱਗੇ। ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਸ਼ੋਅ ਦੇ ਬਾਹਰ ਕੱਢਿਆ ਗਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ।
ਦਿਲਜੀਤ ਦੁਸਾਂਝ ਦੇ ਕੰਸਰਟ ਨੂੰ ਮੁੜ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਦੇ ਟੋਰਾਂਟੋ ਵਿਚ ਦਿਲਜੀਤ ਦਾ ਸ਼ੋਅ ਚੱਲ ਰਿਹਾ ਸੀ ਤੇ ਇਸ ਦੌਰਾਨ ਇਹ ਘਟਨਾ ਵਾਪਰੀ ਹੈ। ਇਨ੍ਹਾਂ ਵੱਖਵਾਦੀ ਸੰਗਠਨ ਦੇ ਲੋਕਾਂ ਵੱਲੋਂ ਹੱਥਾਂ ਵਿਚ ਝੰਡੇ ਲੈ ਕੇ ਸ਼ੋਅ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਮਗਰੋਂ ਪੁਲਿਸ ਟੀਮ ਮੌਕੇ &lsquoਤੇ ਪਹੁੰਚੀ ਤੇ ਉਨ੍ਹਾਂ ਵੱਲੋਂ ਵਿਘਨ ਪਾਉਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਦਿਲਜੀਤ ਪਰਫਾਰਮ ਕਰ ਰਿਹਾ ਸੀ ਤੇ ਹਜ਼ਾਰਾਂ ਪ੍ਰਸ਼ੰਸਕ ਦਿਲਜੀਤ ਦੀ ਇਕ ਝਲਕ ਪਾਉਣ ਵਾਸਤੇ ਰੌਲਾ ਪਾ ਰਹੇ ਸੀ। ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦੇ ਵੱਖਵਾਦੀ ਸਮਰਥਕਾਂ ਨੂੰ ਉਥੋਂ ਬਾਹਰ ਕੱਢ ਦਿੱਤਾ।