ਸਿਰਫ਼ 5 ਯੂਰੋ ਗੱਡੀ ਦੇ ਕਿਰਾਏ ਲਈ ਨਾਂਹ ਕਹਿਣ ਤੇ 3 ਅਫ਼ਗਾਨੀ ਤੇ 1 ਪਾਕਿਸਤਾਨੀ ਨੂੰ 2 ਪਾਕਿਸਤਾਨੀਆਂ ਵੱਲੋਂ ਮਿਲੀ ਸਜ਼ਾ-ਏ ਮੌਤ * ਪਾਕਿਸਤਾਨੀਆਂ ਵੱਲੋਂ ਮਜ਼ਦੂਰਾਂ ਦਾ ਸੋਸ਼ਣ ਆਮ ਗੱਲ ਕਿਉਂਕਿ ਇੱਥੇ ਪਾਕਿਸਤਾਨੀ ਮਾਫ਼ੀਆ ਹੈ ਹਾਵੀ *

 ਰੋਮ ਇਟਲੀ 3 ਜੂਨ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਕਲਾਬਰੀਆ ਦੇ ਕੋਜੇਂਸਾ ਇਲਾਕੇ ਵਿੱਚ ਬੀਤੇ ਦਿਨ ਘਟੀ ਬਹੁਤ ਹੀ ਮੰਦਭਾਗੀ ਘਟਨਾ ਜਿਸ ਵਿੱਚ 4 ਕਿਰਤੀਆਂ ਨੂੰ ਇੱਕ ਕਾਰ ਵਿੱਚ ਉਸ ਵੇਲੇ ਅੱਗ ਲਗਾ ਜਿਉਂਦਾ ਸਾੜ ਦਿੱਤਾ ਗਿਆ ਜਦੋਂ ਉਹ ਕੰਮ ਤੋਂ ਘਰ ਨੂੰ ਜਾ ਰਹੇ ਹਨ।.ਪਹਿਲਾਂ ਇਟਲੀ ਪੁਲਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਜਿਹੜੇ 4 ਲੋਕ ਘਟਨਾ ਵਿੱਚ ਮਰੇ ਹਨ ਉਹ ਪਾਕਿਸਤਾਨ ਨਾਲ ਸਬੰਧਤ ਹਨ ਜਿਹਨਾਂ ਦੇ ਕਤਲ ਵਿੱਚ ਪੁਲਸ ਨੇ 2 ਪਾਕਿਸਤਾਨੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਹੁਣ ਇੱਕ ਅਫ਼ਗਾਨੀ ਵੱਲੋਂ ਜ਼ਖਮੀ ਹਾਲਤ &lsquoਚ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਮਰਨ ਵਾਲੇ 4 ਲੋਕਾਂ ਵਿੱਚ 3 ਅਫ਼ਗਾਨੀ ਸਨ ਤੇ 1 ਪਾਕਿਸਤਾਨੀ ਸੀ ਜਿਹੜੇ ਕਿ ਇਸ ਇਲਾਕੇ ਵਿੱਚ ਖੇਤਾਂ ਵਿੱਚ ਟਮਾਟਰ ਤੋੜਨ ਦੀ ਮਜ਼ਦੂਰ ਪਾਕਿਸਤਾਨੀ ਕੰਮ ਮਾਲਕਾਂ ਨਾਲ ਉਹਨਾਂ ਦੀ ਗੱਡੀ ਜਾਕੇ ਕਰਦੇ ਸਨ ।ਪਾਕਿਸਤਾਨੀ ਮਾਲਕ ਮਜ਼ਦੂਰਾਂ ਨੂੰ ਇੱਕ ਪਾਸੇ ਮਿਹਨਤ ਵੀ ਘੱਟ ਦਿੰਦੇ ਤੇ ਦੂਜਾ ਹਰ ਰੋਜ ਗੱਡੀ ਦਾ 5 ਯੂਰੋ ਕਿਰਾਇਆ ਵੀ ਮੰਗਦੇ ਜਿਹੜਾ ਕਿ ਮਜ਼ਦੂਰ ਦੇਣ ਤੋਂ ਸਾਫ਼ ਇਨਕਾਰ ਕਰਦੇ ਤੇ ਨਾਲ ਹੀ ਕੰਮ ਦਾ ਇਕਰਾਰਨਾਮਾ ਤੇ ਮਜਦੂਰੀ ਵੀ ਵੱਧ ਮੰਗਦੇ।ਪਾਕਿਸਤਾਨੀ ਠੇਕੇਦਾਰ ਜਿਹੜੇ ਕਿ ਅਕਸਰ ਮਜ਼ਦੂਰਾਂ ਦਾ ਸੋਸ਼ਣ ਕਰਦੇ,ਉਹਨਾਂ ਨੂੰ ਚਾਕੂਆਂ ਆਦਿ ਨਾਲ ਧਮਕਾਉਂਦੇ ਸਭ ਮਜਦੂਰਾਂ ਨੂੰ ਮਿਹਨਤ ਘੱਟ ਦੇਣ ਵਿੱਚ ਖੁਸ਼ ਸਨ।ਅਫ਼ਗਾਨੀ ਨੇ ਪੁਲਸ ਨੂੰ ਦੱਸਿਆ ਕਿ ਜਿਸ ਦਿਨ ਇਹ ਘਟਨਾ ਹੋਈ ਤਾਂ ਗੱਡੀ ਵਿੱਚ ਉਸ ਦੇ ਸਮੇਤ 5 ਮਜ਼ਦੂਰ ਸਨ ਜਿਹਨਾਂ ਵਿੱਚ 4 ਅਫ਼ਗਾਨੀ ਤੇ 1 ਪਾਕਿਸਤਾਨੀ ਜਿਹੜੇ ਕਿ ਕੰਮ ਤਾਂ ਆ ਰਹੇ ਸਨ।ਰਾਸਤੇ ਵਿੱਚ ਇੱਕ ਪੈਟਰੋਲ ਪੰਪ ਉਪੱਰ ਗੱਡੀ ਰੁਕੀ ਫਿਰ ਪਾਕਿਸਤਾਨੀ ਠੇਕੇਦਾਰਾਂ 5 ਯੂਰੋ ਪ੍ਰਤੀ ਮਜ਼ਦੂਰ ਉਹਨਾਂ ਕੋਲੋ ਕਿਰਾਇਆ ਗੱਡੀ ਦਾ ਮੰਗਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਸਭ ਮਜ਼ਦੂਰਾਂ ਫਿਰ ਇਨਕਾਰ ਕਰ ਦਿੱਤਾ ਜਿਸ ਤੋਂ ਗੁੱਸੇ ਵਿੱਚ ਆਏ 2 ਪਾਕਿਸਤਾਨੀ ਮਾਲਕਾ ਨੇ ਪੈਟਰੋਲ ਛਿੜਕ ਕਾਰ ਨੂੰ ਅੱਗ ਲਗਾ ਦਿੱਤੀ ਤੇ ਗੱਡੀ ਦੀਆਂ ਤਾਕੀਆਂ ਨੂੰ ਹੱਥਾਂ ਨਾਲ ਆਪ ਬੰਦ ਕਰ ਖੜ੍ਹ ਗਏ।ਚੰਗੀ ਕਿਸਮਤ ਸੀ ਕਿ ਪੁਲਸ ਨੂੰ ਬਿਆਨ ਦੇਣ ਵਾਲਾ ਮੁਹੰਮਦ ਇਸ ਮੌਤ ਦੇ ਖੇਡ ਵਿੱਚੋਂ ਜਿਉਂਦਾ ਬਚ ਗਿਆ ਕਿਉਂਕਿ ਉਸ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਕਿਸੇ ਅਣਹੋਂਣੀ ਦੀ ਭਿਣਕ ਪੈ ਗਏ ਸੀ।ਮੁਹੰਮਦ ਨੇ ਗੱਡੀ ਨੂੰ ਅੱਗ ਲਗਦਿਆਂ ਹੀ ਸ਼ੀਸ਼ਾ ਤੋੜ ਛਾਲ ਮਾਰ ਦਿੱਤੀ ਤੇ ਘਟਨਾ ਸਥਲ ਤੋ ਦੋੜਨ ਵਿੱਚ ਸਫ਼ਲ ਹੋ ਗਿਆ ਚਾਹੇ ਕਿ ਅੱਗ ਨਾਲ ਉਸ ਦੀਆਂ ਬਾਹਾਂ ਤੇ ਹੱਥ ਝੁਲਸ ਗਏ ਪਰ ਫਿਰ ਵੀ ਉਹ ਬਚ ਨਿਕਲਾ ਜਿਸ ਨੇ ਅੱਜ ਪੁਲਸ ਕੋਲ ਪੇਸ਼ ਹੋ ਵਾਪਰੀ ਘਟਨਾ ਦੀ ਸਾਰੀ ਸੱਚਾਈ ਬਿਆਨ ਕੀਤੀ।ਮੁਹੰਮਦ ਨੇ ਪੁਲਸ ਨੂੰ ਦੱਸਿਆ ਕਿ ਮਜ਼ਦੂਰਾਂ ਦਾ ਸੋਸ਼ਣ ਕਰਨਾ ਬਹੁਤੇ ਪਾਕਿਸਤਾਨੀਆਂ ਲਈ ਇੱਕ ਆਮ ਗੱਲ ਹੈ ਕਿਉਂ ਕਿ ਇੱਥੇ ਪਾਕਿਸਤਾਨੀ ਮਾਫ਼ੀਆ ਹਾਵੀ ਹੈ ਜਿਸ ਨੇ ਸਿਰਫ਼ 5 ਯੂਰੋ ਲਈ ਨਾਂਹ ਕਹਿਣ ਤੇ ਮਜ਼ਦੂਰਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ।ਇਸ ਘਟਨਾ ਨੇ ਜਿੱਥੇ ਇਟਾਲੀਅਨ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਉਹਨਾਂ ਤਮਾਮ ਗੈਂਗ ਮਾਸਟਰ ਮਾਈਡਾਂ ਦੀਆਂ ਤੇ ਮਜਦੂਰਾਂ ਦਾ ਸੋਸ਼ਣ ਕਰਨ ਵਾਲੇ ਆਪਣੇ ਹਮਵਤਨੀ ਲੋਕਾਂ ਦੀਆਂ ਮਰੀਆਂ ਜਮੀਰਾਂ ਨੰੁ ਪ੍ਰਤੱਖ ਕਰ ਦਿੱਤਾ ਹੈ ਜਿਹੜੇ ਕਿ ਆਪਣੇ ਰਤੀ ਭਰ ਮੁਫਾਦ ਲਈ ਬੰਦਾ ਮਾਰਨ ਲੱਗੇ ਨਹੀਂ ਡਰਦੇ।ਅਜਿਹੇ ਗੈਂਗਮਾਸਟਰਾਂ ਨੂੰ ਨੱਥ ਪਾਉਣ ਲਈ ਇਟਲੀ ਪੁਲਸ ਹੁਣ ਪਹਿਲਾਂ ਤੋਂ ਵੀ ਜਿਆਦਾ ਸੰਜੀਦਾ ਹੋ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ।