ਅਨੁਸੂਚਿਤ ਜਾਤੀ ਕਮਿਸ਼ਨ ਵਿੱਚ ਕੇਂਦਰੀ ਮੰਤਰੀ ਦੀ ਗੈਰਹਾਜ਼ਰੀ, ਅਗਲੀ ਸੁਣਵਾਈ 15 ਜੂਨ ਨੂੰ

ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਨਿੱਜੀ ਤੌਰ &rsquoਤੇ ਹਾਜ਼ਰ ਨਹੀਂ ਹੋਏ। ਉਨ੍ਹਾਂ ਦੀ ਪੱਖੋਂ ਦੋ ਵਕੀਲ ਕਮਿਸ਼ਨ ਦੇ ਦਫ਼ਤਰ ਪਹੁੰਚੇ ਅਤੇ ਮਾਮਲੇ ਵਿੱਚ ਆਪਣਾ ਪੱਖ ਰੱਖਿਆ। ਵਕੀਲਾਂ ਨੇ ਦੱਸਿਆ ਕਿ ਮੰਤਰੀ ਨੂੰ ਨਿੱਜੀ ਕਾਰਨਾਂ ਕਰਕੇ ਦਿੱਲੀ ਜਾਣਾ ਪਿਆ ਹੈ, ਜਿਸ ਕਾਰਨ ਉਹ ਸੁਣਵਾਈ ਵਿੱਚ ਸ਼ਾਮਲ ਨਹੀਂ ਹੋ ਸਕੇ। ਸੁਣਵਾਈ ਦੌਰਾਨ ਸੰਬੰਧਿਤ ਪੁਲੀਸ ਅਧਿਕਾਰੀ ਵੀ ਕਮਿਸ਼ਨ ਸਾਹਮਣੇ ਮੌਜੂਦ ਰਹੇ। ਕਮਿਸ਼ਨ ਨੇ ਦੋਵੇਂ ਪੱਖ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਤਰੀਕ 15 ਜੂਨ ਨਿਰਧਾਰਤ ਕਰ ਦਿੱਤੀ। ਨਾਲ ਹੀ ਕਮਿਸ਼ਨ ਨੇ ਕੇਂਦਰੀ ਮੰਤਰੀ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ &rsquoਤੇ ਪੇਸ਼ ਹੋਣ ਲਈ ਕਿਹਾ ਹੈ। ਮਾਮਲੇ ਨਾਲ ਜੁੜੇ ਵੇਰਵਿਆਂ ਬਾਰੇ ਕਮਿਸ਼ਨ ਵੱਲੋਂ ਕੋਈ ਵਿਸਥਾਰਪੂਰਵਕ ਟਿੱਪਣੀ ਨਹੀਂ ਕੀਤੀ ਗਈ, ਪਰ ਇਹ ਸਪੱਸ਼ਟ ਕੀਤਾ ਗਿਆ ਕਿ ਅਗਲੀ ਕਾਰਵਾਈ 15 ਜੂਨ ਨੂੰ ਹੋਵੇਗੀ।