ਏਆਈ ਨਾਲ ਤਿਆਰ ਹੋਈ ਨਵੀਂ ਵੈਕਸੀਨ ਭਵਿੱਖ ਦੀਆਂ ਮਹਾਂਮਾਰੀਆਂ ਤੋਂ ਕਰ ਸਕਦੀ ਹੈ ਸੁਰੱਖਿਆ

 ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)- ਕੈਂਬਰਿਜ ਯੂਨੀਵਰਸਿਟੀ ਅਤੇ ਬਾਇਓਟੈਕਨਾਲੋਜੀ ਕੰਪਨੀ ਡੀਆਈਓਸਿਨਵੈਕਸ ਦੇ ਵਿਗਿਆਨੀਆਂ ਵੱਲੋਂ ਨਕਲੀ ਬੁੱਧੀ (ਏਆਈ) ਦੀ ਮਦਦ ਨਾਲ ਇੱਕ ਅਜਿਹੀ ਨਵੀਂ ਵੈਕਸੀਨ ਤਕਨਾਲੋਜੀ ਵਿਕਸਿਤ ਕੀਤੀ ਗਈ ਹੈ, ਜੋ ਭਵਿੱਖ ਵਿਚ ਕੋਰੋਨਾਵਾਇਰਸ, ਈਬੋਲਾ, ਬਰਡ ਫਲੂ ਅਤੇ ਹੋਰ ਖਤਰਨਾਕ ਵਾਇਰਸਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਰੱਖ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਜੂਦਾ ਵੈਕਸੀਨਾਂ ਆਮ ਤੌਰ 'ਤੇ ਕਿਸੇ ਇੱਕ ਖ਼ਾਸ ਵਾਇਰਸ ਜਾਂ ਉਸ ਦੇ ਕਿਸੇ ਖ਼ਾਸ ਰੂਪ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਪਰ ਜਦੋਂ ਵਾਇਰਸ ਆਪਣਾ ਰੂਪ ਬਦਲ ਲੈਂਦਾ ਹੈ ਤਾਂ ਨਵੀਆਂ ਵੈਕਸੀਨਾਂ ਦੀ ਲੋੜ ਪੈਂਦੀ ਹੈ। ਨਵੀਂ ਤਕਨਾਲੋਜੀ ਇਸ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ ਕਿਉਂਕਿ ਇਸ ਵਿਚ ਦੁਨੀਆ ਭਰ ਵਿਚ ਦਰਜ ਲੱਖਾਂ ਜੈਨੇਟਿਕ ਸੀਕੁਐਂਸਾਂ ਦਾ ਏਆਈ ਰਾਹੀਂ ਵਿਸ਼ਲੇਸ਼ਣ ਕਰਕੇ ਵਾਇਰਸਾਂ ਦੇ ਉਹ ਸਾਂਝੇ ਅਤੇ ਅਹਿਮ ਹਿੱਸੇ ਪਛਾਣੇ ਜਾਂਦੇ ਹਨ ਜੋ ਆਮ ਤੌਰ 'ਤੇ ਨਹੀਂ ਬਦਲਦੇ ਅਤੇ ਵਾਇਰਸ ਦੀ ਹੋਂਦ ਲਈ ਜ਼ਰੂਰੀ ਹੁੰਦੇ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਇੱਕ "ਸੁਪਰ ਐਂਟੀਜਨ" ਤਿਆਰ ਕੀਤਾ ਗਿਆ ਹੈ, ਜੋ ਵਾਇਰਸ ਦੇ ਪੂਰੇ ਪਰਿਵਾਰ ਖ਼ਿਲਾਫ਼ ਰੋਗ-ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਵੈਕਸੀਨ ਦੇ ਪਹਿਲੇ ਮਨੁੱਖੀ ਟਰਾਇਲ ਵਿਚ 18 ਤੋਂ 50 ਸਾਲ ਦੀ ਉਮਰ ਦੇ 49 ਸਿਹਤਮੰਦ ਸਵੈਸੇਵਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚ ਵੈਕਸੀਨ ਨੂੰ ਸੁਰੱਖਿਅਤ ਪਾਇਆ ਗਿਆ ਅਤੇ ਇਸ ਨੇ ਕੋਵਿਡ-19, ਸਾਰਸ ਅਤੇ ਕੁਝ ਸੰਬੰਧਤ ਚਮਗਿੱਦੜ ਵਾਇਰਸਾਂ ਵਿਰੁੱਧ ਵੀ ਰੋਗ-ਪ੍ਰਤੀਰੋਧਕ ਪ੍ਰਤੀਕਿਰਿਆ ਪੈਦਾ ਕੀਤੀ। ਖੋਜ ਟੀਮ ਹੁਣ 200 ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਕੇ ਦੂਜੇ ਪੜਾਅ ਦਾ ਟਰਾਇਲ ਕਰਨ ਦੀ ਤਿਆਰੀ ਕਰ ਰਹੀ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਕਨਾਲੋਜੀ ਸਫਲ ਰਹਿੰਦੀ ਹੈ ਤਾਂ ਭਵਿੱਖ ਦੀਆਂ ਮਹਾਂਮਾਰੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣ ਵਿਚ ਮਦਦ ਮਿਲ ਸਕਦੀ ਹੈ, ਜਿਸ ਨਾਲ ਲੱਖਾਂ ਜਾਨਾਂ ਬਚਾਉਣ ਦੇ ਨਾਲ-ਨਾਲ ਦੁਨੀਆ ਨੂੰ ਲਾਕਡਾਊਨ ਅਤੇ ਵੱਡੇ ਆਰਥਿਕ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ। ਵਿਗਿਆਨੀਆਂ ਨੇ ਇਸ ਖੋਜ ਨੂੰ ਵੈਕਸੀਨ ਵਿਗਿਆਨ ਦੇ ਖੇਤਰ ਵਿਚ ਇੱਕ ਵੱਡਾ ਬਦਲਾਅ ਕਰਾਰ ਦਿੱਤਾ ਹੈ, ਜੋ ਮਨੁੱਖਤਾ ਨੂੰ ਭਵਿੱਖ ਦੇ ਸਿਹਤ ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਵਧੇਰੇ ਤਿਆਰ ਕਰ ਸਕਦਾ ਹ