ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਰਿਕਵਰੀ ਫੀਲਡ ਦਫਤਰ ਦੇ ਮੁੱਖੀ ਨਿਯੁਕਤ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)-ਯੂ ਐਸ ਆਰਮੀ ਕੋਰ ਆਫ਼ ਇੰਜੀਨੀਅਰਜ਼ (ਯੂ ਐਸ ਏ ਸੀ ਈ) ਨੇ ਆਪਣੇ ਸਿੰਲਾਕੂ ਰਿਕਵਰੀ ਫੀਲਡ ਦਫ਼ਤਰ ਦੇ ਮੁੱਖੀ ਵਜੋਂ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ। ਸਿਮਰਤਪਾਲ ਸਿੰਘ ਇਸ ਸਮੇਂ ਯੂ ਐਸ ਏ ਸੀ ਈ ਦੇ ਜਾਪਾਨ ਜ਼ਿਲੇ ਦੇ ਡਿਪਟੀ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਕਰੀਅਰ ਦੇ ਸ਼ੁਰੂ ਵਿੱਚ, ਉਸ ਨੇ 249ਵੀਂ ਇੰਜੀਨੀਅਰ ਬਟਾਲੀਅਨ ਵਿੱਚ ਸੇਵਾ ਨਿਭਾਈ। ਆਪਣੀ ਨਿਯੁਕਤੀ ਉਪਰੰਤ ਉਸ ਨੇ ਕਿਹਾ  ਇਸ ਰਿਕਵਰੀ ਮਿਸ਼ਨ ਵਿੱਚ ਸ਼ਾਮਲ ਹੋਣਾ ਇੱਕ ਸਨਮਾਨ ਦੀ ਗੱਲ ਹੈ । ਸਾਡੀ ਟੀਮ ਕੁੱਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਪ੍ਰਤੀ ਵਚਨਬੱਧ ਹੈ। ਉਹ ਕਮਾਂਡਰ ਲੈਫਟੀਨੈਂਟ ਕਰਨਲ ਐਡਰੀਅਨ ਬਿਗਰਸਟਾਫ ਦੀ ਜਗਾ ਲੈਣਗੇ।