ਤਿੰਨ ਬੱਚਿਆਂ ਦੇ ਸਾਹਮਣੇ ਫਰਾਂਸੀਸੀ ਮਹਿਲਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲਿਆਂ ਦੀ ਮੌਤ ਦੀ ਸਜ਼ਾ ਬਰਕਰਾਰ

ਲਾਹੌਰ &ndash ਪਾਕਿਸਤਾਨ ਦੀ ਇੱਕ ਉੱਚ ਅਦਾਲਤ ਨੇ 2020 ਦੇ ਚਰਚਿਤ ਮੋਟਰਵੇ ਗੈਂਗ ਰੇਪ ਮਾਮਲੇ ਵਿੱਚ ਦੋ ਮੁੱਖ ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਹ ਮਾਮਲਾ ਉਸ ਸਮੇਂ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਆ ਗਿਆ ਸੀ ਜਦੋਂ ਇੱਕ ਫਰਾਂਸੀਸੀ ਮੂਲ ਦੀ ਮਹਿਲਾ ਨਾਲ ਉਸ ਦੇ ਤਿੰਨ ਛੋਟੇ ਬੱਚਿਆਂ ਦੇ ਸਾਹਮਣੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ 9 ਸਤੰਬਰ 2020 ਦੀ ਰਾਤ ਪੀੜਤ ਮਹਿਲਾ ਆਪਣੇ ਤਿੰਨ ਬੱਚਿਆਂ ਨਾਲ ਲਾਹੌਰ ਤੋਂ ਗੁਜਰਾਂਵਾਲਾ ਜਾ ਰਹੀ ਸੀ। ਲਾਹੌਰ-ਸਿਆਲਕੋਟ ਮੋਟਰਵੇ ਉੱਤੇ ਉਸ ਦੀ ਕਾਰ ਦਾ ਪੈਟਰੋਲ ਖਤਮ ਹੋ ਗਿਆ, ਜਿਸ ਕਾਰਨ ਉਹ ਸੁੰਨਸਾਨ ਇਲਾਕੇ ਵਿੱਚ ਫਸ ਗਈ। ਮਹਿਲਾ ਨੇ ਮਦਦ ਲਈ ਸੰਪਰਕ ਕੀਤਾ ਅਤੇ ਆਪਣੇ ਬੱਚਿਆਂ ਨਾਲ ਕਾਰ ਦੇ ਅੰਦਰ ਉਡੀਕ ਕਰਨ ਲੱਗੀ।

ਇਸ ਦੌਰਾਨ ਦੋ ਹਥਿਆਰਬੰਦ ਵਿਅਕਤੀ ਉੱਥੇ ਪਹੁੰਚੇ। ਦੋਸ਼ੀਆਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਮਹਿਲਾ ਅਤੇ ਉਸ ਦੇ ਬੱਚਿਆਂ ਨੂੰ ਜੰਗਲ ਵਾਲੇ ਇਲਾਕੇ ਵੱਲ ਲਿਜਾਇਆ। ਉੱਥੇ ਬੰਦੂਕ ਦੀ ਨੋਕ 'ਤੇ ਮਹਿਲਾ ਨਾਲ ਉਸ ਦੇ ਬੱਚਿਆਂ ਦੇ ਸਾਹਮਣੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਮੁਲਜ਼ਮਾਂ ਨੇ ਮਹਿਲਾ ਕੋਲੋਂ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਲੁੱਟ ਲਿਆ।