ਟਰੰਪ ਨੂੰ ਝਟਕਾ, ਪ੍ਰਤੀਨਿੱਧ ਸਦਨ ਵੱਲੋਂ ਈਰਾਨ ਜੰਗ ਖਤਮ ਕਰਨ ਲਈ ਮਤਾ ਪਾਸ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵੱਡਾ ਰਾਜਨੀਤਿਕ ਝਟਕਾ ਦਿੰਦੇ ਹੋਏ, ਪ੍ਰਤੀਨਿਧੀ ਸਭਾ ਨੇ ਪਹਿਲੀ ਵਾਰ ਈਰਾਨ ਵਿੱਚ ਯੁੱਧ ਖਤਮ ਕਰਨ ਲਈ ਮਤਾ ਪਾਸ ਕੀਤਾ। ਮਤੇ ਦੇ ਹੱਕ ਵਿਚ 215 ਜਦ ਕਿ ਵਿਰੁੱਧ-208 ਵੋਟਾਂ ਭੁਗਤੀਆਂ। ਚਾਰ ਰਿਪਬਲਿਕਨਾਂ ਨੇ ਡੈਮੋਕਰੇਟਸ ਵੱਲੋਂ ਲਿਆਂਦੇ ਮਤੇ ਦਾ ਸਮਰਥਨ ਕੀਤਾ। ਜਿਨਾਂ ਵਿੱਚ ਕੈਂਟਕੀ ਦੇ ਪ੍ਰਤੀਨਿਧੀ ਥਾਮਸ ਮੈਸੀ, ਮਿਸ਼ੀਗਨ ਦੇ ਟੌਮ ਬੈਰੇਟ, ਓਹੀਓ ਦੇ ਵਾਰੇਨ ਡੇਵਿਡਸਨ ਅਤੇ ਪੈਨਸਿਲਵੇਨੀਆ ਦੇ ਬ੍ਰਾਇਨ ਫਿਟਜ਼ਪੈਟ੍ਰਿਕ ਸ਼ਾਮਿਲ ਹਨ। ਮਤਾ ਪਾਸ ਹੋਣ ਉਪਰੰਤ ਥਾਮਸ ਮੈਸੀ ਨੇ ਸੋਸ਼ਲ ਮੀਡੀਆ ਉਪਰ ਲਿੱਖਿਆ ਪੀਪਲਜ਼ ਹਾਊਸ ਇੱਕ ਸੁਨੇਹਾ ਭੇਜ ਰਿਹਾ ਹੈ: ਇਸ ਜੰਗ ਨੂੰ ਖਤਮ ਕਰੋ। ਡੇਵਿਡਸਨ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਵਾਈਟ ਹਾਊਸ ਈਰਾਨ ਨਾਲ ਜੰਗ ਬਾਰੇ ਅਮਰੀਕੀ ਉਦੇਸ਼ਾਂ ਨੂੰ ਵਧੇਰੇ ਸਪੱਸ਼ਟਤਾ ਪ੍ਰਦਾਨ ਕਰੇ। ਉਸ ਨੇ ਕਿਹਾ ਮਿਸ਼ਨ ਨੂੰ ਪਰਿਭਾਸ਼ਿਤ ਕਰੋ। ਮਿਸ਼ਨ ਨੂੰ ਅਧਿਕਾਰਤ ਕਰੋ। ਮਿਸ਼ਨ ਨੂੰ ਪੂਰਾ ਕਰੋ। ਹਾਲਾਂ ਕਿ ਕਾਨੂੰਨੀ ਪੱਖ ਤੋਂ ਇਸ ਮਤੇ ਦਾ ਕੋਈ ਮਹੱਤਵ ਨਹੀ ਹੈ ਪਰੰਤੂ ਰਾਜਸੀ ਤੌਰ ਤੇ ਰਾਸ਼ਟਰਪਤੀ ਡੋਨਲਡ ਟਰੰਪ ਲਈ ਇਹ ਵੱਡਾ ਝਟਕਾ ਸਮਝਿਆ ਜਾ ਰਿਹਾ ਹੈ।