ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਕੱਲ੍ਹ ਅਮਰੀਕਾ ਤੋਂ ਦਿੱਲੀ ਪਹੁੰਚਣਗੇ, ਜੰਤਰ-ਮੰਤਰ ’ਤੇ ਸਰਕਾਰ ਵਿਰੁਧ ਪ੍ਰਦਰਸ਼ਨ ਦਾ ਐਲਾਨ

ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ 6 ਜੂਨ ਨੂੰ ਭਾਰਤ ਵਾਪਸੀ ਤੋਂ ਪਹਿਲਾਂ ਆਪਣੇ ਪਹਿਲਾਂ ਦਿੱਤੇ ਸੱਦੇ ਤੋਂ ਪਿੱਛੇ ਹਟਦੇ ਹੋਏ ਸਮਰਥਕਾਂ ਨੂੰ ਦਿੱਲੀ ਹਵਾਈ ਅੱਡੇ &rsquoਤੇ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ 4 ਜੂਨ ਦੀ ਰਾਤ 10 ਵਜੇ ਸੋਸ਼ਲ ਮੀਡੀਆ &rsquoਤੇ ਜਾਰੀ ਇਕ ਵੀਡੀਓ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ।
ਕੁਝ ਦਿਨ ਪਹਿਲਾਂ ਦੀਪਕੇ ਨੇ ਆਪਣੇ ਸਮਰਥਕਾਂ ਨੂੰ ਹਵਾਈ ਅੱਡੇ &rsquoਤੇ ਪਹੁੰਚਣ ਦਾ ਸੱਦਾ ਦਿੱਤਾ ਸੀ, ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਤੋਂ ਵੱਧ ਸਮਰਥਨ ਮਿਲਣ ਕਾਰਨ ਵੱਡੀ ਭੀੜ ਇਕੱਠੀ ਹੋ ਸਕਦੀ ਹੈ, ਜਿਸ ਨਾਲ ਆਮ ਲੋਕਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਭਿਜੀਤ ਦੀਪਕੇ ਨੇ ਕਿਹਾ ਕਿ ਉਹ ਹਵਾਈ ਅੱਡੇ ਤੋਂ ਸਿੱਧੇ ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ਜਾਣਗੇ ਅਤੇ ਜੰਤਰ-ਮੰਤਰ &rsquoਤੇ ਸ਼ਾਂਤਮਈ ਪ੍ਰਦਰਸ਼ਨ ਲਈ ਇਜਾਜ਼ਤ ਮੰਗਣਗੇ। ਉਨ੍ਹਾਂ ਨੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਹਵਾਈ ਅੱਡੇ ਦੀ ਬਜਾਏ ਜੰਤਰ-ਮੰਤਰ &rsquoਤੇ ਪਹੁੰਚਣ। ਉਨ੍ਹਾਂ ਕਿਹਾ ਕਿ ਜਿ਼ੰਮੇਵਾਰੀ ਨਾਲ ਅੱਗੇ ਵਧਣਾ ਸਮੇਂ ਦੀ ਲੋੜ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਸੰਦੇਸ਼ ਵਿੱਚ ਦੀਪਕੇ ਨੇ ਦਾਅਵਾ ਕੀਤਾ ਸੀ ਕਿ ਭਾਰਤ ਪਹੁੰਚਦੇ ਹੀ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 6 ਜੂਨ ਨੂੰ ਜੰਤਰ-ਮੰਤਰ &rsquoਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ।
ਪਾਰਟੀ ਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ 9 ਵਜੇ ਜੰਤਰ-ਮੰਤਰ ਪਹੁੰਚਣ ਸਮੇਂ ਧੁੱਪ ਤੋਂ ਬਚਾਅ ਲਈ ਸਨਸਕ੍ਰੀਨ ਅਤੇ ਟੋਪੀ ਦੀ ਵਰਤੋਂ ਕਰਨ, ਪਾਣੀ ਪੀਣ ਅਤੇ ਖਾਲੀ ਪੇਟ ਨਾ ਆਉਣ।