ਪੇਪਰ ਲੀਕ ਅਰਬਾਂ-ਖਰਬਾਂ ਦਾ ਧੰਦਾ, ਹੁਣ ਹੋਰ ਨਹੀਂ ਸਹਾਂਗੇ: ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ &rsquoਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ "ਪੇਪਰ ਲੀਕ ਅਰਬਾਂ-ਖਰਬਾਂ ਦਾ ਧੰਦਾ ਹੈ। ਇਸ ਧੰਦੇ ਵਿੱਚ ਬਹੁਤ ਵੱਡੇ-ਵੱਡੇ ਲੋਕ ਸ਼ਾਮਲ ਹਨ। ਜਦੋਂ ਤੱਕ ਤੁਸੀਂ ਸਾਰੇ ਲੋਕ ਸੜਕਾਂ 'ਤੇ ਉਤਰ ਕੇ ਸਰਕਾਰ ਨੂੰ ਮਜਬੂਰ ਨਹੀਂ ਕਰੋਗੇ, ਇਹ ਧੰਦਾ ਬੰਦ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਸਾਰੇ ਪੇਪਰਾਂ ਵਿੱਚ ਫਿਰ ਤੋਂ ਗੜਬੜ ਹੋਵੇਗੀ। ਆਪਣੇ ਬੱਚਿਆਂ ਦੇ ਭਵਿੱਖ ਲਈ, ਆਪਣੇ ਪਰਿਵਾਰ ਦੇ ਭਵਿੱਖ ਲਈ, ਦੇਸ਼ ਦੇ ਭਵਿੱਖ ਲਈ, ਸਾਰੇ ਇਕੱਠੇ ਹੋ ਜਾਓ ਅਤੇ ਮੰਗ ਕਰੋ। ਬੱਸ, ਹੁਣ ਹੋਰ ਨਹੀਂ ਸਹਾਂਗੇ।"