ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਧੰਨਵਾਦ " ਹਰ ਸਿੱਖ ਨੂੰ ਕੌਮੀ ਨਿਸ਼ਾਨੇ ਖਾਲਿਸਤਾਨ ਲਈ ਕਾਰਜਸ਼ੀਲ ਕਾਫਲੇ ਦਾ ਸਾਥ ਦੇਣ ਦਾ ਸੱਦਾ"

 " ਹਰ ਸਿੱਖ ਨੂੰ ਕੌਮੀ ਨਿਸ਼ਾਨੇ ਖਾਲਿਸਤਾਨ ਲਈ ਕਾਰਜਸ਼ੀਲ ਕਾਫਲੇ ਦਾ ਸਾਥ ਦੇਣ ਦਾ ਸੱਦਾ"

ਲੰਡਨ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ 7 ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ  ਕੀਤੇ ਗਏ ਭਾਰੀ ਰੋਸ ਮੁਜਾਹਰੇ ਨੂੰ ਕਾਮਯਾਬ ਕਰਨ ਵਾਲੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ , ਸਿੱਖ ਸੰਗਤਾਂ  ਅਤੇ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।  ਇੰਗਲੈਂਡ ਦਾ ਨਾਜੁਕ ਮਹੌਲ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਨੇ ਸ਼ਾਂਤਮਈ ਅਤੇ ਜਾਬਤੇ ਵਿੱਚ ਰਹਿੰਦਿਆਂ ਵੱਡੀ ਹੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਦਰਸਾ ਦਿੱਤਾ ਕਿ ਸਿੱਖ ਕੌਮ ਇਸ ਤੀਸਰੇ ਖੂਨੀ ਘੱਲੂਘਾਰੇ ਨੂੰ ਕਦੇ ਵੀ ਨਹੀਂ ਭੁੱਲੇਗੀ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਿਸ਼ੇਸ਼ ਧੰਨਵਾਦ ਦੀਆਂ ਪਾਤਰ ਹਨ ਜਿਹਨਾਂ ਦੇ ਭਰਵੇਂ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਗਿਆ ।  ਹਜਾਰਾਂ  ਸਿੱਖ ਸੰਗਤਾਂ ਨੇ ਇਸ ਰੋਸ ਅਤੇ ਰੋਹ ਭਰਪੂਰ ਮੁਜਾਹਰੇ ਵਿੱਚ ਸ਼ਮੂਲੀਅਤ ਕਰਕੇ ਭਾਰਤ ਸਰਕਾਰ ਅਤੇ ਸਿੱਖ ਦੁਸ਼ਮਣਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਸਿੱਖ ਇਸ ਖੂਨੀ ਘੱਲੂਘਾਰੇ ਨੇ ਕਦੇ ਵੀ ਭੁੱਲ ਨਹੀਂ ਸਕਦੇ ਬਲਕਿ ਖਾਲਿਸਤਾਨ ਬਣਨ ਤੋਂ ਬਾਅਦ ਵੀ ਦੇਸ਼ ਵਿਦੇਸਾਂ ਵਿੱਚ  ਇਸ ਘੱਲੂਘਾਰੇ ਦੀ ਯਾਦ  ਨਿਰੰਤਰ ਮਨਾਈ ਜਾਇਆ ਕਰੇਗੀ । ਸਿੱਖ ਸੰਗਤਾਂ  ਵਲੋਂ ਭਾਰਤ ਸਰਕਾਰ ਖਿਲਾਫ ਰੋਸ ,ਰੋਹ ਅਤੇ ਵਿਦਰੋਹ ਦੀ ਪ੍ਰਚੰਡ ਭਾਵਨਾ ਕੀਤੀ ਗਈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਬੱਬਰ ਵਲੋਂ ਜਾਰੀ ਪੈ੍ਸ ਰਿਲੀਜ਼ ਵਿੱਚ ਸਿੱਖ ਸੰਗਤਾਂ , ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ  ਕੌਮ ਪ੍ਰਸਤ ਮੀਡੀਏ ਤੋਂ  ਆਸ ਪ੍ਰਗਟਾਈ ਗਈ ਕਿ  ਭਵਿੱਖ ਵਿੱਚ ਵੀ ਇਸੇ ਤਰਾਂ ਨੂੰ ਭਰਵਾਂ ਸਹਿਯੋਗ ਦਿੰਦੇ ਰਹਿਣਗੇ ਕਿਉਂ ਕਿ ਇਹ ਰੋਸ ਮੁਜਾਹਰਾ ਯੂ,ਕੇ ਵਿੱਚ ਵਸਦੇ ਸਿੱਖਾਂ ਦਾ ਸਾਝਾਂ ਪ੍ਰੋਗਰਾਮ ਹੈ । ਵੱਖ ਵੱਖ ਬੁਲਾਰਿਆਂ ਨੇ ਜੂਨ 1984 ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਿਆਂ ਉਹਨਾਂ ਦੀਆਂ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ । । ਭਾਰਤ ਸਰਕਾਰ ਅਤੇ ਉਸਦੇ ਦੁੱਮਛੱਲਿਆਂ ਵਲੋਂ  ਸਿੱਖ ਸੰਗਤਾਂ ਨੂੰ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕਾਉਣ , ਭਰਮਾਉਣ ਅਤੇ ਥਿੜਕਾਉਣ ਦੀ ਕੋਈ ਵੀ ਕੋਝੀ ਅਤੇ ਕਮੀਨੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ ।  ਸਿੱਖਾਂ ਦਾ ਕੌਮੀ ਨਿਸ਼ਾਨਾ ਕੇਵਲ ਅਤੇ ਕੇਵਲ ਖਾਲਿਸਤਾਨ ਹੈ । ਬਾਕੀ  ਮੁੱਦੇ ਸਿੱਖ ਸੰਘਰਸ਼ ਦਾ ਅੰਗ ਜਰੂਰ ਹਨ ,ਜਿਹਨਾਂ ਦੀ ਪ੍ਰਾਪਤੀ ਵੀ ਜਰੂਰੀ ਹੈ । ਜੂਨ 1984 ਦਾ ਘੱਲੂਘਾਰਾ ਨਾ ਭੁੱਲਣਯੋਗ ,ਨਾ ਬਖਸ਼ਣਯੋਗ ਹੈ, ਬਲਕਿ ਅਜਿਹਾ ਜਖਮ ਹੈ ਜਿਸ ਵਿੱਚੋਂ ਸਿੱਖ ਕੌਮ ਨੇ ਖਾਲਿਸਤਾਨ  ਰੂਪੀ ਰਾਹਤ ਪ੍ਰਾਪਤ ਕਰਨੀ ਹੈ ।