ਮੋਗਾ ’ਚ 11 ਜੂਨ ਨੂੰ ਹੋਵੇਗੀ ਮੇਅਰ ਦੀ ਚੋਣ

ਮੋਗਾ : ਮੋਗਾ ਨਗਰ ਨਿਗਮ ਦੇ ਮੇਅਰ ਦੀ ਚੋਣ 11 ਜੂਨ ਨੂੰ ਹੋਵੇਗੀ। ਇਸ ਵਾਰ ਮੇਅਰ ਦਾ ਅਹੁਦਾ ਪੱਛੜੀ ਸ਼੍ਰੇਣੀ (ਬੀ.ਸੀ.) ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਕਾਰਨ ਬੀ.ਸੀ. ਵਰਗ ਦੇ ਕੌਂਸਲਰਾਂ ਵਿੱਚ ਕਾਫ਼ੀ ਚਰਚਾ ਹੈ। ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਕੋਲ ਸਪੱਸ਼ਟ ਬਹੁਮਤ ਹੈ। ਪਾਰਟੀ ਦੇ ਬੀ.ਸੀ. ਵਰਗ ਨਾਲ ਸਬੰਧਤ ਦੋ ਕੌਂਸਲਰ ਹਨ, ਜਿਨ੍ਹਾਂ ਵਿੱਚ ਵਿਕਰਮਜੀਤ ਸਿੰਘ ਘਾਤੀ ਅਤੇ ਵਿਨੇਪਾਲ ਕੌਰ ਸ਼ਾਮਲ ਹਨ।
ਅਜਿਹੇ ਵਿੱਚ ਮੇਅਰ ਦੀ ਦੌੜ ਵਿੱਚ ਦੋਵਾਂ ਨਾਂਵਾਂ ਦੀ ਚਰਚਾ ਜ਼ੋਰਾਂ &rsquoਤੇ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਕਿਸ ਉਮੀਦਵਾਰ &rsquoਤੇ ਭਰੋਸਾ ਜਤਾਉਂਦੀ ਹੈ ਅਤੇ ਮੋਗਾ ਦੇ ਮੇਅਰ ਦੀ ਕੁਰਸੀ &rsquoਤੇ ਕੌਣ ਬਾਜ਼ੀ ਮਾਰਦਾ ਹੈ। 11 ਜੂਨ ਨੂੰ ਹੋਣ ਵਾਲੀ ਚੋਣ ਤੋਂ ਬਾਅਦ ਹੀ ਇਹ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਸਕੇਗੀ ਕਿ ਮੋਗਾ ਨੂੰ ਆਪਣਾ ਨਵਾਂ ਮੇਅਰ ਕੌਣ ਮਿਲੇਗਾ।