ਰਾਜ ਸਭਾ ਮੈਂਬਰ ਵੱਲੋਂ ਅਸਤੀਫ਼ਾ ਦਿੱਤਾ, ਭਾਜਪਾ ਵਿੱਚ ਹੋ ਸਕਦੀ ਸ਼ਾਮਲ

ਟੀਐੱਮਸੀ ਆਗੂ ਸੁਸ਼ਮਿਤਾ ਦੇਵ ਨੇ ਅੱਜ ਰਾਜ ਸਭਾ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਦੇ ਭਾਜਪਾ ਮੈਂਬਰ ਵਜੋਂ ਸਦਨ ਵਿੱਚ ਵਾਪਸ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸੀਨੀਅਰ ਟੀਐਮਸੀ ਆਗੂ ਸੁਖੇਂਦੂ ਸ਼ੇਖਰ ਰਾਏ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਇਹ ਫੈਸਲਾ ਲਿਆ ਹੈ, ਜਿਨ੍ਹਾਂ ਨੇ ਉਪਰਲੇ ਸਦਨ ਵਿੱਚ ਟੀਐਮਸੀ ਮੁਖੀ ਮਮਤਾ ਬੈਨਰਜੀ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ ਸੀ।
ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਰਹੀ ਦੇਵ, ਪਹਿਲਾਂ ਟੀਐਮਸੀ ਵਿੱਚ ਸ਼ਾਮਲ ਹੋਈ ਸੀ। ਉਸ ਨੇ ਪਹਿਲਾਂ ਕਾਂਗਰਸ ਦੀ ਟਿਕਟ 'ਤੇ ਅਸਾਮ ਦੇ ਸਿਲਚਰ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕੀਤੀ ਹੈ। ਟੀਐਮਸੀ ਇੱਕ ਅੰਦਰੂਨੀ ਟੁੱਟ-ਭੱਜ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ 20 ਲੋਕ ਸਭਾ ਸੰਸਦ ਮੈਂਬਰਾਂ ਨੇ ਵੀ ਅਸਤੀਫਾ ਦੇਣ ਅਤੇ ਐਨਡੀਏ ਦਾ ਹਿੱਸਾ ਬਣਨ ਦਾ ਦਾਅਵਾ ਕੀਤਾ ਹੈ।