ਏਅਰ ਕੈਨੇਡਾ ਦਾ ਪਾਇਲਟ ਬਿਨਾ ਲਾਇਸੈਂਸ 27 ਸਾਲ ਜਹਾਜ਼ ਉਡਾਉਂਦਾ ਰਿਹਾ
_10Jun26084925AM.jfif)
ਪੀਲ ਪੁਲੀਸ ਨੇ ਅਜਿਹੇ ਪਾਇਲਟ ਨੂੰ ਬੇਨਕਾਬ ਕੀਤਾ ਹੈ ਜੋ ਬਿਨਾ ਲਾਇਸੈਂਸ ਦੇ ਏਅਰ ਕੈਨੇਡਾ ਵਿੱਚ 27 ਸਾਲ ਪਾਇਲਟ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋ ਗਿਆ। ਪੁਲੀਸ ਨੇ ਉਸ ਖਿਲਾਫ ਕੇਸ ਦਰਜ ਕੀਤਾ ਹੈ।
2025 ਵਿੱਚ ਏਅਰ ਕੈਨੇਡਾ ਤੋਂ ਸੇਵਾਮੁਕਤ ਹੋਇਆ 59 ਸਾਲਾ ਜੈਫਰੀ ਵਾਲ ਜਾਅਲੀ ਲਾਇਸੈਂਸ &rsquoਤੇ ਪਾਇਲਟ ਭਰਤੀ ਹੋ ਕੇ ਜਹਾਜ਼ ਉਡਾਉਂਦਾ ਰਿਹਾ। ਇਸ ਦੌਰਾਨ ਉਸ ਨੇ ਛੋਟੇ ਤੇ ਵੱਡੇ ਜਹਾਜ਼ਾਂ &rsquoਤੇ 900 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ। ਪੁਲੀਸ ਅਨੁਸਾਰ ਉਸ ਕੋਲ ਕਮਰਸ਼ੀਅਲ ਪਾਇਲਟ ਲਾਇਸੈਂਸ &lsquoਏ&rsquo ਤਾਂ ਸੀ, ਪਰ ਉਸ ਨੇ ਕਦੀ ਵੀ ਏਅਰ ਲਾਈਨ ਪਾਇਲਟ ਲਾਇਸੈਂਸ ਹਾਸਲ ਨਹੀਂ ਕੀਤਾ ਜੋ ਕਿ ਬੋਇੰਗ 777 ਵਰਗੇ ਵੱਡੇ ਜਹਾਜ਼ ਉਡਾਉਣ ਲਈ ਜ਼ਰੂਰੀ ਹੁੰਦਾ ਹੈ। ਜੈਫਰੀ ਵਾਲ ਵੱਖ-ਵੱਖ ਸਮਿਆਂ &rsquoਤੇ ਏਅਰ ਕੈਨੇਡਾ ਪਾਇਲਟ ਐਸੋਸੀਏਸ਼ਨ ਦੇ ਅਹਿਮ ਅਹੁਦੇ ਵੀ ਸੰਭਾਲਦਾ ਰਿਹਾ, ਪਰ ਕਿਸੇ ਨੇ ਉਸ ਕੋਲ ਏ ਟੀ ਪੀ ਐੱਲ ਏ ਲਾਇਸੈਂਸ ਹੋਣ ਦਾ ਪਤਾ ਲਾਉਣ ਦੀ ਲੋੜ ਨਹੀਂ ਸਮਝੀ। ਪੁਲੀਸ ਨੂੰ ਉਸ ਦੀ ਚਲਾਕੀ ਦਾ ਪਤਾ ਉਸ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੱਗਾ ਤਾਂ ਇਸ ਸਾਲ ਪਹਿਲੀ ਜਨਵਰੀ ਤੋਂ ਪੜਤਾਲ ਹੋਣ ਲੱਗੀ। ਇਸ ਦੌਰਾਨ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਮਿਲੇ ਦਸਤਾਵੇਜ਼ਾਂ ਨੇ ਸਾਰੇ ਭੇਤ ਖੋਲ੍ਹ ਦਿੱਤੇ। ਏਅਰ ਕੈਨੇਡਾ ਨੇ ਬੀਤੇ ਦਿਨ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸੀ ਕਿ ਉਸ ਵੱਲੋਂ ਯਾਤਰੀਆੰ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਹਰੇਕ ਛੇ ਮਹੀਨੇ ਬਾਅਦ ਸਾਰੇ ਪਾਇਲਟਾਂ ਨੂੰ ਤਕਨੀਕੀ ਤੌਰ &rsquoਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਸਾਲ ਬਾਅਦ ਹਰੇਕ ਪਾਇਲਟ ਦੀ ਤਕਨੀਕੀ ਕਾਬਲੀਅਤ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਤੋਂ ਜਹਾਜ਼ ਉਡਾਉਣ ਲਈ ਭੇਜਿਆ ਜਾਂਦਾ ਹੈ।