ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਨਾਲ ਤੇਲ ਦੀਆਂ ਕੀਮਤਾਂ ਚੜ੍ਹਣ ਦਾ ਖ਼ਦਸ਼ਾ

ਊਰਜਾ ਮਾਹਿਰਾਂ ਦੀ ਚਿਤਾਵਨੀ ਵਿਸ਼ਵ ਬਾਜ਼ਾਰਾਂ &rsquoਤੇ ਪੈ ਸਕਦਾ ਹੈ ਵੱਡਾ ਅਸਰ

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਕਾਰਨ ਕੌਮਾਂਤਰੀ ਪੱਧਰ &rsquoਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਊਰਜਾ ਖੇਤਰ ਦੇ ਮਾਹਿਰਾਂ ਅਨੁਸਾਰ ਜੇਕਰ ਹਾਲਾਤ ਹੋਰ ਗੰਭੀਰ ਹੁੰਦੇ ਹਨ ਤਾਂ ਕੱਚੇ ਤੇਲ ਦੀ ਕੀਮਤ ਇੱਕ ਬੈਰਲ ਪਿੱਛੇ 150 ਅਮਰੀਕੀ ਡਾਲਰ ਦੇ ਨੇੜੇ ਪਹੁੰਚ ਸਕਦੀ ਹੈ।

ਇੱਕ ਪ੍ਰਮੁੱਖ ਊਰਜਾ ਖੋਜ ਸੰਸਥਾ ਦੀ ਰਿਪੋਰਟ ਅਨੁਸਾਰ ਖਾੜੀ ਖੇਤਰ ਵਿੱਚ ਵਧ ਰਹੀ ਅਣਸ਼ਚਿਤਤਾ ਕਾਰਨ ਤੇਲ ਦੀ ਸਪਲਾਈ ਲੜੀ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਤੀਜੇ ਵਜੋਂ ਕੌਮਾਂਤਰੀ ਬਾਜ਼ਾਰਾਂ ਵਿੱਚ ਕੀਮਤਾਂ ਉੱਤੇ ਦਬਾਅ ਲਗਾਤਾਰ ਵੱਧ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਬਣੇ ਸ਼ਾਂਤੀਪੂਰਨ ਮਾਹੌਲ ਨੂੰ ਨਵੀਆਂ ਘਟਨਾਵਾਂ ਨੇ ਕਮਜ਼ੋਰ ਕਰ ਦਿੱਤਾ ਹੈ। ਇਸ ਕਾਰਨ ਊਰਜਾ ਵਪਾਰ ਨਾਲ ਜੁੜੇ ਖੇਤਰਾਂ ਵਿੱਚ ਚਿੰਤਾ ਵਧ ਗਈ ਹੈ ਅਤੇ ਨਿਵੇਸ਼ਕ ਵੀ ਸਾਵਧਾਨੀ ਨਾਲ ਕਦਮ ਚੁੱਕ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਹੋਣ ਨਾਲ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦਾ ਅਸਰ ਆਵਾਜਾਈ, ਉਤਪਾਦਨ ਅਤੇ ਖਪਤ ਨਾਲ ਜੁੜੇ ਕਈ ਖੇਤਰਾਂ &rsquoਤੇ ਪੈਣ ਦੀ ਸੰਭਾਵਨਾ ਹੈ। ਨਾਲ ਹੀ ਵਿੱਤੀ ਬਾਜ਼ਾਰਾਂ ਵਿੱਚ ਵੀ ਉਤਾਰ-ਚੜ੍ਹਾਅ ਵਧ ਸਕਦਾ ਹੈ।

ਵਿਸ਼ਲੇਸ਼ਕਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਖੇਤਰੀ ਹਾਲਾਤ ਅਤੇ ਤੇਲ ਸਪਲਾਈ ਦੀ ਸਥਿਤੀ ਉੱਤੇ ਦੁਨੀਆ ਭਰ ਦੀ ਨਜ਼ਰ ਟਿਕੀ ਰਹੇਗੀ, ਕਿਉਂਕਿ ਇਨ੍ਹਾਂ ਕਾਰਕਾਂ ਦਾ ਸਿੱਧਾ ਅਸਰ ਕੌਮਾਂਤਰੀ ਅਰਥਵਿਵਸਥਾ &rsquoਤੇ ਪੈ ਸਕਦਾ ਹੈ।