ਅਮਰੀਕਾ ਦਾ ਅਹਿਮ ਜਾਸੂਸੀ ਕਾਨੂੰਨ ਖਤਰੇ ਵਿੱਚ
_12Jun26083131AM.jfif)
ਅਮਰੀਕਾ ਵਿੱਚ ਵਿਦੇਸ਼ੀ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਰਤੇ ਜਾਂਦੇ ਮਹੱਤਵਪੂਰਨ ਕਾਨੂੰਨ ਫੀਫਾ ਦੇ ਸੈਕਸ਼ਨ 702 ਦੇ ਨਵੀਨੀਕਰਨ ਨੂੰ ਲੈ ਕੇ ਸਿਆਸੀ ਟਕਰਾਅ ਵਧ ਗਿਆ ਹੈ। ਕਾਨੂੰਨ ਦੀ ਮਿਆਦ ਸ਼ੁੱਕਰਵਾਰ ਅੱਧੀ ਰਾਤ ਨੂੰ ਖਤਮ ਹੋ ਰਹੀ ਹੈ, ਪਰ ਇਸ ਨੂੰ ਅੱਗੇ ਵਧਾਉਣ ਬਾਰੇ ਅਜੇ ਤੱਕ ਸਹਿਮਤੀ ਨਹੀਂ ਬਣੀ।ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਖੁਫੀਆ ਏਜੰਸੀਆਂ ਦੇ ਮੁਖੀ ਵਜੋਂ ਅਸਥਾਈ ਤੌਰ 'ਤੇ ਬਿੱਲ ਪੁਲਟੇ ਨੂੰ ਨਿਯੁਕਤ ਕੀਤਾ ਹੈ। ਵਿਰੋਧੀ ਧਿਰ ਡੈਮੋਕ੍ਰੈਟਸ ਅਤੇ ਕੁਝ ਰਿਪਬਲਿਕਨ ਆਗੂਆਂ ਦਾ ਕਹਿਣਾ ਹੈ ਕਿ ਪੁਲਟੇ ਕੋਲ ਖੁਫੀਆ ਮਾਮਲਿਆਂ ਦਾ ਲੋੜੀਂਦਾ ਤਜਰਬਾ ਨਹੀਂ ਹੈ, ਇਸ ਲਈ ਉਹ ਇਸ ਨਿਯੁਕਤੀ ਦੇ ਰਹਿੰਦੇ ਕਾਨੂੰਨ ਦੇ ਨਵੀਨੀਕਰਨ ਦਾ ਸਮਰਥਨ ਨਹੀਂ ਕਰਨਗੇ। ਟਰੰਪ ਨੇ ਕਾਂਗਰਸ ਤੋਂ ਕਾਨੂੰਨ ਦੀ ਥੋੜ੍ਹੇ ਸਮੇਂ ਲਈ ਮਿਆਦ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਸਥਾਈ ਖੁਫੀਆ ਮੁਖੀ ਦੀ ਚੋਣ ਅਤੇ ਪੁਸ਼ਟੀ ਲਈ ਸਮਾਂ ਮਿਲ ਸਕੇ। ਹਾਲਾਂਕਿ ਉਨ੍ਹਾਂ ਨੇ ਪਲਟੇ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜਾਫਰੀ ਨੇ ਕਿਹਾ ਕਿ ਜੇਕਰ ਟਰੰਪ ਅਸਥਾਈ ਵਾਧਾ ਚਾਹੁੰਦੇ ਹਨ ਤਾਂ ਪਹਿਲਾਂ ਪੁਲਟੇ ਦੀ ਨਿਯੁਕਤੀ ਵਾਪਸ ਲੈਣੀ ਪਵੇਗੀ। ਉਨ੍ਹਾਂ ਨੇ ਪੁਲਟੇ ਨੂੰ ਇਸ ਅਹੁਦੇ ਲਈ ਅਯੋਗ ਕਰਾਰ ਦਿੱਤਾ। ਦੂਜੇ ਪਾਸੇ ਸਪੀਕਰ ਮਾਈਕ ਜੌਹਨਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਨੂੰਨ ਦੀ ਮਿਆਦ ਖਤਮ ਹੋ ਗਈ ਤਾਂ ਅਮਰੀਕਾ ਦੀ ਖੁਫੀਆ ਸਮਰੱਥਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।ਸੈਕਸ਼ਨ 702 ਅਮਰੀਕੀ ਖੁਫੀਆ ਏਜੰਸੀਆਂ ਨੂੰ ਵਿਦੇਸ਼ਾਂ ਵਿੱਚ ਮੌਜੂਦ ਨਿਸ਼ਾਨਿਆਂ ਦੀਆਂ ਸੰਚਾਰ ਗਤੀਵਿਧੀਆਂ ਬਿਨਾਂ ਵਾਰੰਟ ਦੇ ਇਕੱਠੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ। ਕਾਨੂੰਨ ਦੇ ਖਤਮ ਹੋਣ ਨਾਲ ਅਮਰੀਕਾ ਦੀ ਵਿਦੇਸ਼ੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਇਹ ਸਥਿਤੀ ਉਸ ਸਮੇਂ ਬਣੀ ਹੈ ਜਦੋਂ ਦੇਸ਼ ਵਿੱਚ ਫੀਫਾ ਵਰਲਡ ਕੱਪ ਦੇ ਮੈਚ ਸ਼ੁਰੂ ਹੋਣ ਵਾਲੇ ਹਨ ਅਤੇ ਅਮਰੀਕਾ ਆਪਣੀ 250ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਕਰ ਰਿਹਾ ਹੈ। ਇਸ ਮਾਮਲੇ ਨੇ ਵਾਸ਼ਿੰਗਟਨ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਰਾਜਨੀਤਿਕ ਨਿਯੁਕਤੀਆਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।