ਭਾਖੜਾ ਡੈਮ ’ਚ ਪਾਣੀ ਦਾ ਪੱਧਰ ਔਸਤ ਨਾਲੋਂ 30 ਫੁੱਟ ਵੱਧ

ਭਾਖੜਾ ਡੈਮ &rsquoਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿੱਚ ਅੱਜ ਦੇ ਦਿਨ ਪਾਣੀ ਦ ਪੱਧਰ 1554.84 ਫੁੱਟ ਸੀ। ਡੈਮ ਵਿੱਚ ਔਸਤ ਪਾਣੀ ਦਾ ਪੱਧਰ 1546.18 ਫੁੱਟ ਹੋਣਾ ਚਾਹੀਦਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅੱਜ ਭਾਖੜਾ ਡੈਮ &rsquoਚ 19074 ਕਿਊਸਿਕ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ 28170 ਕਿਊਬਿਕ ਨਾਲੋਂ ਘੱਟ ਹੈ। ਇਸੇ ਦੌਰਾਨ ਅੱਜ ਭਾਖੜਾ ਤੋਂ 23150 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ ਔਸਤ 26322 ਕਿਊਸਿਕ ਨਾਲੋਂ ਘੱਟ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ &rsquoਚ 12350 ਕਿਊਸਿਕ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ &rsquoਚ 10150 ਅਤੇ ਦਰਿਆ ਸਤਲੁਜ &rsquoਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ।
ਚੇਤੇ ਰਹੇ ਕਿ ਭਾਖੜਾ ਡੈਮ &rsquoਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਝੀਲ &lsquoਗੋਬਿੰਦ ਸਾਗਰ&rsquo 65 ਵਰਗ ਮੀਲ ਖੇਤਰ &rsquoਚ ਫੈਲੀ ਹੈ ਅਤੇ ਇਸ &rsquoਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਪੰਜਾਬ ਹਰਿਆਣਾ, ਰਾਜਸਥਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਪਾਣੀ ਲੈ ਲੈਣ। ਅਜਿਹਾ ਕਰਨ ਨਾਲ ਨਾ ਸਿਰਫ ਖੇਤੀ ਲਈ ਪਾਣੀ ਮਿਲੇਗਾ ਸਗੋਂ ਹੜ੍ਹ ਦਾ ਖਤਰਾ ਵੀ ਘੱਟ ਜਾਵੇਗਾ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਿਆਂ ਵੱਲੋਂ ਪਾਣੀ ਦੀ ਮੰਗ ਘੱਟ ਆਉਣ ਕਾਰਨ ਹੀ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਹੈ।
ਇਸੇ ਤਰ੍ਹਾਂ ਪੌਂਡ ਡੈਮ ਵਿੱਚ ਵੀ ਪਾਣੀ ਦਾ ਪੱਧਰ ਅੱਜ 1326.52 ਫੁੱਟ ਦਰਜ ਕੀਤਾ ਗਿਆ ਸੋ ਔਸਤ 1305.93 ਨਾਲੋਂ ਤਕਰੀਬਨ 19 ਫੁੱਟ ਅਤੇ ਪਿਛਲੇ ਸਾਲ ਦੇ 1290.81 ਫੁੱਟ ਨਾਲੋਂ ਕਰੀਬ 36 ਫੁੱਟ ਵੱਧ ਹੈ।