ਪੰਜਾਬ ਵਿੱਚ ਨਸ਼ੇ ਦੀ ਸਪਲਾਈ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਦਾਅਵਾ, ਗੁਜਰਾਤ ਤੋਂ ਆਉਂਦੇ ਹਨ 70% ਨਸ਼ੇ

ਜਲੰਧਰ &mdash ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਸਬੰਧੀ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹੁੰਚ ਰਹੇ ਨਸ਼ੀਲੇ ਪਦਾਰਥਾਂ ਵਿੱਚੋਂ ਲਗਭਗ 70 ਫੀਸਦੀ ਗੁਜਰਾਤ ਰਾਹੀਂ ਆ ਰਹੇ ਹਨ।
ਕੇਜਰੀਵਾਲ ਨੇ ਇਹ ਗੱਲ ਜਲੰਧਰ ਵਿੱਚ ਇੱਕ ਵਪਾਰੀ ਸੰਮੇਲਨ ਦੌਰਾਨ ਕਹੀ, ਜਿੱਥੇ ਉਹ &ldquoਸਰਕਾਰ ਵਪਾਰ ਮਿਲਣੀ&rdquo ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਰਾਜਾਂ ਦੇ ਰਸਤੇ ਨਸ਼ੇ ਦੀ ਤਸਕਰੀ ਲਈ ਮੁੱਖ ਰੂਟ ਵਜੋਂ ਵਰਤੇ ਜਾ ਰਹੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਨਸ਼ੇ ਅਤੇ ਅਪਰਾਧਕ ਗਿਰੋਹਾਂ ਦੀ ਸਮੱਸਿਆ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਲਾਪਰਵਾਹੀ ਦਾ ਨਤੀਜਾ ਹੈ। ਕੇਜਰੀਵਾਲ ਦੇ ਅਨੁਸਾਰ, ਮੌਜੂਦਾ ਸਰਕਾਰ ਦਾ ਉਦੇਸ਼ ਇਸ ਸਿਸਟਮ ਨੂੰ ਬਦਲ ਕੇ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ।
ਉਨ੍ਹਾਂ ਨੇ ਰਾਜਨੀਤਿਕ ਵਿਰੋਧੀਆਂ &lsquoਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ਅਤੇ ਨਸ਼ਾ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਹ ਚੁਣੌਤੀ ਵਧਦੀ ਗਈ ਹੈ।