ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਡਾ. ਜਸਮੀਤ ਬੈਂਸ ਪ੍ਰਾਇਮਰੀ ਚੋਣ ਹਾਰੀ

 ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਡਾ ਜਸਮੀਤ ਬੈਂਸ 22ਵੇਂ ਕਾਂਗਰਸ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਆਗੂ ਵਜੋਂ ਪ੍ਰਾਇਮਰੀ ਚੋਣ ਹਾਰ ਗਈ ਹੈ ਉਸ ਨੂੰ ਰੈਂਡੀ ਵਿਲੇਗਾਸ ਨੇ ਹਰਾਇਆ ਹੈ। ਵਿਲੇਗਾਸ ਹੁਣ ਨਵੰਬਰ ਵਿੱਚ ਮੌਜੂਦਾ ਰਿਪਬਲਿਕਨ ਪ੍ਰਤੀਨਿਧੀ ਡੇਵਿਡ ਵਾਲਾਦਾਓ ਨੂੰ ਚੁਣੌਤੀ ਦੇਣਗੇ। ਡਾ. ਬੈਂਸ, ਇੱਕ ਪਰਿਵਾਰਕ ਡਾਕਟਰ ਅਤੇ ਕੈਲੀਫੋਰਨੀਆ ਸਟੇਟ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਸਿੱਖ ਅਮਰੀਕੀ ਅਤੇ ਦੱਖਣੀ ਏਸ਼ੀਆਈ ਔਰਤ ਹੈ। ਵਿਸ਼ਲੇਸ਼ਣਕਾਰਾਂ ਅਨੁਸਾਰ ਬੈਂਸ ਦੀ ਹਾਰ ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਇੱਕ ਤਿੱਖੀ ਵਿਚਾਰਧਾਰਕ ਵੰਡ ਦਾ ਸਿੱਟਾ ਹੈ। ਆਪਣੀ ਜਿੱਤ ਤੋਂ ਬਾਅਦ, ਵਿਲੇਗਾਸ ਨੇ ਕਿਹਾ ਕਿ ਸਾਡੇ ਵਿਰੁੱਧ ਖਰਚ ਕੀਤੇ ਗਏ ਬਾਹਰੀ ਕਾਰਪੋਰੇਟ ਪੈਸੇ ਦੇ ਬਾਵਜੂਦ, ਅਸੀਂ ਦਿਖਾਇਆ ਹੈ ਕਿ ਕੰਮ ਕਰਨ ਵਾਲੇ ਲੋਕ ਤਬਦੀਲੀ ਲਈ ਤਿਆਰ ਹਨ।