ਸਥਾਈ ਨਿਵਾਸੀ ਭਾਰਤੀ 10 ਕਰੋੜ ਡਾਲਰ ਬੈਂਕ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ
_15Jun26060811AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿੱਚ ਸੰਘੀ ਏਜੰਟਾਂ ਨੇ 44 ਸਾਲਾ ਕਾਰੋਬਾਰੀ ਅਤੇ ਭਾਰਤ ਤੋਂ ਕਾਨੂੰਨੀ ਸਥਾਈ ਨਿਵਾਸੀ ਮਹਿੰਦਰ ਮਖੀਜਾਨੀ ਨੂੰ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਯੋਜਨਾ ਦੇ ਮਾਸਟਰਮਾਈਂਡ ਹੋਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਨਿਊਪੋਰਟ ਬੀਚ ਦੇ ਕੋਰੋਨਾ ਡੇਲ ਮਾਰ ਵਿੱਚ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਮਖੀਜਾਨੀ ਨੂੰ ਸੰਭਾਵਤ 30 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਪਰਾਧਿਕ ਸ਼ਿਕਾਇਤ ਅਨੁਸਾਰ ਕੈਂਟਰ ਗਰੁੱਪ ਜੋ ਕਿ ਮਖੀਜਾਨੀ ਦੇ ਨਿਯੰਤਰਣ ਅਧੀਨ ਇੱਕ ਫਰਮ ਹੈ, ਨਾਲ ਸਬੰਧਤ ਉਧਾਰ ਸਮਝੌਤਿਆਂ ਵਿੱਚ ਗੜਬੜੀ ਕੀਤੀ ਗਈ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਸਤੰਬਰ 2024 ਅਤੇ ਅਪ੍ਰੈਲ 2025 ਦੇ ਵਿਚਕਾਰ, ਮਖੀਜਾਨੀ ਅਤੇ ਇੱਕ ਅਧੀਨ ਅਧਿਕਾਰੀ ਨੇ ਟਾਈਟਲ ਬੀਮਾ ਦਸਤਾਵੇਜ਼ਾਂ ਨੂੰ ਜਾਅਲੀ ਬਣਾ ਕੇ ਉਧਾਰ ਸਮਝੌਤਿਆਂ ਵਿੱਚ ਹੇਰਾਫੇਰੀ ਕੀਤੀ। ਵਿੱਤੀ ਅਪਰਾਧਾਂ ਤੋਂ ਇਲਾਵਾ ਉਸ ਉਪਰ ਅਧੀਨ ਅਧਿਕਾਰੀਆਂ ਤੇ ਨਿਯੰਤਰਣ ਪਾਉਣ ਲਈ ਧਮਕੀਆਂ ਦੇਣ ਦੇ ਦੋਸ਼ ਵੀ ਲਾਏ ਗਏ ਹਨ।