ਅਮਰੀਕਾ ਵਿੱਚ ਸਲਾਨਾ ਮਹਿੰਗਾਈ ਦਰ ਪਹਿਲੀ ਵਾਰ 4.2 ਫੀਸਦੀ ਹੋਈ
_15Jun26060907AM.jfif)
ਸੈਕਰਾਮੈਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿੱਚ ਪਹਿਲੀ ਵਾਰ ਮਈ ਵਿੱਚ ਸਾਲਾਨਾ ਮਹਿੰਗਾਈ ਦਰ ਤਿੰਨ ਸਾਲਾਂ ਦੇ ਉੱਚ ਪੱਧਰ 4.2% ਤੇ ਪਹੁੰਚ ਗਈ ਹੈ ਜਿਸ ਦਾ ਕਾਰਨ ਤੇਲ ਤੇ ਹੋਰ ਬਾਲਣ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਨਵੀਨਤਮ ਖਪਤਕਾਰ ਮੁੱਲ ਸੂਚਕ ਅੰਕ ਦਰਸਾਉਂਦਾ ਹੈ ਕਿ ਕੀਮਤਾਂ ਵਿੱਚ ਮਹੀਨਾਵਾਰ ਆਧਾਰ ਤੇ 0.5% ਦਾ ਵਾਧਾ ਹੋਇਆ, ਜੋ ਕਿ ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਦਾ ਸਿੱਟਾ ਹੈ। ਹਾਲਾਂ ਕਿ ਸਮੁੱਚੇ ਤੌਰ ਤੇ ਭੋਜਨ ਦੀਆਂ ਕੀਮਤਾਂ ਅਤੇ ਕਰਿਆਨੇ ਦੀਆਂ ਕੀਮਤਾਂ ਅਪ੍ਰੈਲ ਵਿੱਚ ਤੇਜ਼ੀ ਨਾਲ ਨਹੀਂ ਵਧੀਆਂ ਤੇ ਇਨਾਂ ਵਿਚ ਮਈ ਦੇ 0.5% ਅਤੇ 0.7% ਦੇ ਮੁਕਾਬਲੇ ਕ੍ਰਮਵਾਰ 0.2% ਅਤੇ 0.1% ਦਾ ਵਾਧਾ ਹੋਇਆ। ਲੋਯੋਲਾ ਮੈਰੀਮਾਉਂਟ ਯੂਨੀਵਰਸਿਟੀ ਦੇ ਵਿੱਤ ਅਤੇ ਅਰਥਸ਼ਾਸਤਰ ਦੇ ਪ੍ਰੋਫੈਸਰ ਸੁੰਗ ਵੌਨ ਸੋਹਨ ਅਨੁਸਾਰ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਮਹਿੰਗਾਈ ਦਰ ਦਾ ਵਾਧਾ ਮੁੱਖ ਤੌਰ ਤੇ ਊਰਜਾ, ਖਾਸ ਕਰਕੇ ਗੈਸੋਲੀਨ ਤੇ ਕੇਂਦ੍ਰਿਤ ਹੈ ਨਾ ਕਿ ਇਹ ਵਾਧਾ ਸਮੁੱਚੇ ਅਰਥਚਾਰੇ ਵਿਚ ਹੋਈ ਗੜਬੜੀ ਨੂੰ ਦਰਸਾਉਂਦਾ ਹੈ। ਫਿਰ ਵੀ, ਮਈ ਦੇ ਮੁਦਰਾਸਫੀਤੀ ਅੰਕੜੇ ਮੱਧਕਾਲੀਨ ਚੋਣਾਂ ਤੋਂ ਪਹਿਲਾਂ ਅਮਰੀਕੀਆਂ ਲਈ ਵਿੱਤੀ ਚਿੰਤਾਵਾਂ ਨੂੰ ਉਜਾਗਰ ਕਰਦੇ ਹਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੀਮਤਾਂ ਘਟਾਉਣ ਦੇ ਵਾਅਦੇ ਤੇ ਮੁੜ ਧਿਆਨ ਕੇਂਦਰਿਤ ਕਰਦੇ ਹਨ ਹਾਲਾਂ ਕਿ ਵਾਈਟ ਹਾਊਸ ਨੇ ਇਨਾਂ ਅੰਕੜਿਆਂ ਨੂੰ ਰੱਦ ਕਰ ਦਿੱਤਾ ਹੈ।