ਚੀਨ ਦੀ ਵਧਦੀ ਫ਼ੌਜੀ ਤਾਕਤ ਤੋਂ ਆਸਟਰੇਲੀਆ ਚਿੰਤਤ ਸੁਰੱਖਿਆ ਰਿਪੋਰਟ ਨੇ ਛੇੜੀ ਨਵੀਂ ਚਰਚਾ

ਆਸਟਰੇਲੀਆ ਦੀ ਸੁਰੱਖਿਆ ਬਾਰੇ ਆਈ ਇੱਕ ਨਵੀਂ ਰਿਪੋਰਟ ਨੇ ਚਰਚਾ ਛੇੜ ਦਿੱਤੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਫੌਜੀ ਤਾਕਤ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਆਸਟਰੇਲੀਆ ਦੇ ਮਹੱਤਵਪੂਰਨ ਫੌਜੀ ਅਤੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹਾਸਲ ਕਰ ਸਕਦਾ ਹੈ। ਰਿਪੋਰਟ ਵਿੱਚ ਚੀਨ ਦੀਆਂ ਲੰਬੀ ਦੂਰੀ ਦੀਆਂ ਮਿਸਾਈਲਾਂ, ਜੰਗੀ ਜਹਾਜ਼ਾਂ ਅਤੇ ਸਮੁੰਦਰੀ ਬੇੜੇ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ, ਦਿਲਚਸਪ ਗੱਲ ਇਹ ਹੈ ਕਿ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਚੀਨ ਅੱਜ ਵੀ ਆਸਟਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਵਾਂ ਦੇਸ਼ਾਂ ਵਿਚਕਾਰ ਸਾਲਾਨਾ ਵਪਾਰ 300 ਅਰਬ ਆਸਟਰੇਲੀਆਈ ਡਾਲਰ ਤੋਂ ਵੱਧ ਹੈ। ਆਸਟਰੇਲੀਆ, ਚੀਨ ਨੂੰ ਵੱਡੀ ਮਾਤਰਾ ਵਿੱਚ ਲੋਹੇ ਦਾ ਅਇਸਕ ਗੈਸ, ਕੋਲਾ ਅਤੇ ਖੇਤੀਬਾੜੀ ਉਤਪਾਦ ਵੇਚਦਾ ਹੈ, ਜਦੋਂ ਕਿ ਚੀਨ ਆਸਟਰੇਲੀਆ ਲਈ ਇੱਕ ਵੱਡਾ ਬਾਜ਼ਾਰ ਬਣਿਆ ਹੋਇਆ ਹੈ।