ਸਵਿਟਜ਼ਰਲੈਂਡ: ਅਬਾਦੀ ਕਰੋੜ ਤੱਕ ਸੀਮਤ ਕਰਨ ਦੀ ਤਜਵੀਜ਼ ਦਾ ਵਿਰੋਧ
_15Jun26061639AM.jfif)
ਸਵਿਟਜ਼ਰਲੈਂਡ &rsquoਚ ਅਬਾਦੀ ਸਾਲ 2050 ਤੱਕ ਇਕ ਕਰੋੜ ਤੱਕ ਸੀਮਤ ਕਰਨ ਦੀ ਤਜਵੀਜ਼ &rsquoਤੇ ਅੱਜ ਵੋਟਿੰਗ ਹੋਈ। ਸ਼ੁਰੂਆਤੀ ਨਤੀਜਿਆਂ &rsquoਚ ਕਰੀਬ 53 ਫ਼ੀਸਦੀ ਵੋਟਰਾਂ ਨੇ ਸੱਜੇ ਪੱਖੀ ਸਵਿਸ ਪੀਪਲਜ਼ ਪਾਰਟੀ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ। ਸੰਸਦ &rsquoਚ ਸਭ ਤੋਂ ਸੀਟਾਂ ਵਾਲੀ ਸਵਿਸ ਪੀਪਲਜ਼ ਪਾਰਟੀ ਦਾ ਕਹਿਣਾ ਹੈ ਕਿ ਵਧਦੀ ਅਬਾਦੀ ਕਾਰਨ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ &rsquoਤੇ ਬੋਝ ਪੈ ਰਿਹਾ ਹੈ। ਪਾਰਟੀ ਪਰਵਾਸੀਆਂ ਖਾਸ ਕਰ ਕੇ ਯੂਰੋਪੀਅਨ ਯੂਨੀਅਨ ਦੇ ਵਰਕਰਾਂ ਦੀ ਆਮਦ ਦਾ ਵਿਰੋਧ ਕਰ ਰਹੀ ਹੈ। ਜੇ ਅਬਾਦੀ 95 ਲੱਖ ਤੱਕ ਪਹੁੰਚਦੀ ਹੈ ਤਾਂ ਸਰਕਾਰ ਨੂੰ ਸ਼ਰਨਾਰਥੀਆਂ ਅਤੇ ਵੀਜ਼ਾ ਨਿਯਮਾਂ &rsquoਚ ਸਖ਼ਤੀ ਕਰਨੀ ਪਵੇਗੀ, ਜਿਸ ਨਾਲ ਯੂਰੋਪੀ ਯੂਨੀਅਨ ਨਾਲ ਮੁਫ਼ਤ ਆਵਾਜਾਈ ਦਾ ਸਮਝੌਤਾ ਖ਼ਤਰੇ &rsquoਚ ਪੈ ਸਕਦਾ ਹੈ। ਦੂਜੇ ਪਾਸੇ, ਵਿਰੋਧੀਆਂ ਅਤੇ ਸਰਕਾਰ ਦਾ ਕਹਿਣਾ ਸੀ ਕਿ ਇਸ ਫ਼ੈਸਲੇ ਨਾਲ ਸਿਹਤ ਅਤੇ ਤਕਨਾਲੋਜੀ ਵਰਗੇ ਖੇਤਰਾਂ &rsquoਚ ਵਿਦੇਸ਼ੀ ਵਰਕਰਾਂ ਦੀ ਕਮੀ ਹੋ ਜਾਵੇਗੀ ਅਤੇ ਆਰਥਿਕਤਾ ਨੂੰ ਨੁਕਸਾਨ ਪਹੁੰਚੇਗਾ।