ਬੰਜੀ ਜੰਪ ਦੌਰਾਨ ਲਾਪਰਵਾਹੀ: ਸੁਰੱਖਿਆ ਰੱਸੀ ਲਗਾਏ ਬਿਨ੍ਹਾਂ ਹੀ 21 ਸਾਲਾ ਲੜਕੀ ਹੇਠਾਂ ਸੁੱਟਿਆ, ਮੌਤ

ਸਾਓ ਪਾਊਲੋ: ਬ੍ਰਾਜ਼ੀਲ ਦੇ ਸਾਓ ਪਾਊਲੋ ਸੂਬੇ ਵਿੱਚ ਬੰਜੀ ਜੰਪ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 21 ਸਾਲਾ ਮਾਰੀਆ ਐਡੁਆਰਡਾ ਰੋਡਰਿਗਜ਼ ਡੀ ਫਰੇਟਾਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਕਰਮਚਾਰੀਆਂ ਨੇ ਸੁਰੱਖਿਆ ਰੱਸੀ ਲਗਾਏ ਬਿਨ੍ਹਾਂ ਹੀ ਉਸ ਨੂੰ ਪੁਲ ਤੋਂ ਹੇਠਾਂ ਵੱਲ ਸੁੱਟ ਦਿੱਤਾ। ਇਹ ਹਾਦਸਾ ਸਾਓ ਪਾਊਲੋ ਦੇ ਮਸ਼ਹੂਰ ਸਕੈਲੇਟਨ ਬ੍ਰਿਜ ੱਤੇ ਵਾਪਰਿਆ। ਜਾਣਕਾਰੀ ਅਨੁਸਾਰ ਮਾਰੀਆ ਕਰੀਬ 130 ਫੁੱਟ ਹੇਠਾਂ ਖੱਡ ਵਿੱਚ ਜਾ ਡਿੱਗੀ। ਸੂਚਨਾ ਮਿਲਣ ਉਪਰੰਤ ਰਾਹਤ ਅਤੇ ਬਚਾਅ ਟੀਮਾਂ ਮੌਕੇ ੱਤੇ ਪਹੁੰਚੀਆਂ ਅਤੇ ਉਸ ਨੂੰ ਬਚਾਉਣ ਦੀ ਕੋਸਿæਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਸੋਸ਼ਲ ਮੀਡੀਆ ੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਮਾਰੀਆ ਨੂੰ ਪੁਲ ਦੇ ਕਿਨਾਰੇ ਲਿਜਾਇਆ ਗਿਆ ਅਤੇ ਫਿਰ ਹੇਠਾਂ ਸੁੱਟਣ ਲਈ ਕਿਹਾ ਗਿਆ। ਕੁਝ ਹੀ ਪਲਾਂ ਬਾਅਦ ਮੌਜੂਦ ਲੋਕਾਂ ਨੂੰ ਅਹਿਸਾਸ ਹੋਇਆ ਕਿ ਸੁਰੱਖਿਆ ਰੱਸੀ ਉਸ ਨਾਲ ਜੁੜੀ ਹੀ ਨਹੀਂ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਸਬੰਧੀ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਸੰਭਾਵਿਤ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ।