ਅਮਰੀਕਾ-ਇਰਾਨ ਵਿਚਾਲੇ ਜੰਗ ਖ਼ਤਮ ਕਰਨ ’ਤੇ ਬਣੀ ਸਹਿਮਤੀ 19 ਜੂਨ ਨੂੰ ਜੇਨੇਵਾ ’ਚ ਹੋਣਗੇ ਦਸਤਖ਼ਤ

ਵਿਸ਼ਵ ਭਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਅਤੇ ਇਰਾਨ ਐਤਵਾਰ ਨੂੰ ਜੰਗ ਖ਼ਤਮ ਕਰਨ ਅਤੇ ਸ਼ਾਂਤੀ ਸਮਝੌਤੇ &rsquoਤੇ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕਰਦਿਆਂ ਲਿਖਿਆ ਕਿ ਇਰਾਨ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਾ ਹੈ। ਦੂਜੇ ਪਾਸੇ ਇਰਾਨ ਨੇ ਵੀ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਨਾਲ ਮਹੀਨਿਆਂ ਬੱਧੀ ਚੱਲੀ ਲੰਮੀ ਅਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਸਹਿਮਤੀ ਪੱਤਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਤਹਿਤ ਰਣਨੀਤਕ ਤੌਰ 'ਤੇ ਅਹਿਮ &lsquoਹੋਰਮੁਜ਼ ਜਲਡਮਰੂ&rsquo ਨੂੰ ਮੁੜ ਖੋਲਿ੍ਹਆ ਜਾ ਰਿਹਾ ਹੈ। ਉਨ੍ਹਾਂ ਨੇ ਇਰਾਨੀ ਬੰਦਰਗਾਹਾਂ &rsquoਤੇ ਲਾਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਣੇ ਖ਼ਾਸ ਅੰਦਾਜ਼ ਵਿੱਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ, &ldquoਦੁਨੀਆ ਭਰ ਦੇ ਸਮੁੰਦਰੀ ਜਹਾਜ਼ੋ, ਆਪਣੇ ਇੰਜਣ ਚਾਲੂ ਕਰ ਲਓ ਅਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ।&rdquo