ਸੁਖਬੀਰ ਸਵਾਰਥ ਛੱਡਣ ਤਾਂ ਪੰਥਕ ਧਿਰਾਂ ਇਕਜੁੱਟ ਹੋ ਸਕਦੀਆਂ ਹਨ: ਇਆਲੀ

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਜੇ ਨਿੱਜੀ ਸਵਾਰਥ ਛੱਡ ਦੇਣ ਤਾਂ ਅੱਜ ਵੀ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ। ਨੇੜਲੇ ਪਿੰਡ ਮੁੰਧੋਂ ਸੰਗਤੀਆਂ &rsquoਚ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਮਗਰੋਂ ਸ੍ਰੀ ਇਆਲੀ ਨੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਇਆਲੀ ਨੇ ਕਿਹਾ ਕਿ ਪੰਜਾਬ ਅੱਜ ਜਿਹੜੇ ਹਾਲਾਤ ਵਿੱਚੋਂ ਪੰਥ ਲੰਘ ਰਿਹਾ ਹੈ, ਉਨ੍ਹਾਂ ਵਿੱਚ ਪੰਥਕ ਧਿਰਾਂ ਦਾ ਇਕਜੁੱਟ ਹੋਣਾ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਿਹਾ ਹੈ। ਇਸ ਕਾਰਨ ਹੀ ਇਸ ਪੰਥਕ ਧਿਰ ਦਾ ਕਾਫ਼ਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਚੋਣਾਂ ਨੇੜੇ ਆਉਣ ਨਾਲ ਇਹ ਕਾਫ਼ਲਾ ਹੋਰ ਵੀ ਵੱਡਾ ਹੋ ਕੇ ਉਭਰੇਗਾ। ੁਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਸ੍ਰੀ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ &rsquoਤੇ ਹੀ ਹਮਲਾ ਨਹੀਂ ਸਗੋਂ ਸਿੱਖਾਂ ਦੀ ਰੂਹ &rsquoਤੇ ਹਮਲਾ ਸੀ। ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਨਾ-ਬਖ਼ਸ਼ਣਯੋਗ ਹਨ। ਬੰਦੀ ਸਿੰਘਾਂ ਰਿਹਾਈ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਰੱਖਣ ਸਬੰਧੀ ਸ੍ਰੀ ਇਆਲੀ ਨੇ ਕਿਹਾ ਕਿ ਦੇਸ਼ ਵਿੱਚ ਸਿੱਖਾਂ ਲਈ ਵੱਖਰਾ ਤੇ ਹੋਰਨਾਂ ਲਈ ਵੱਖਰਾ ਕਾਨੂੰਨ ਹੈ ਜੋ ਕਿ ਵੱਡੀ ਤ੍ਰਾਸਦੀ ਹੈ।