ਅਮਰੀਕਾ ਦੇ ਕੈਲੀਫੋਰਨੀਆ ‘ਚ B-52 Bomber ਜਹਾਜ਼ ਹੋਇਆ ਕ੍ਰੈਸ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੋਮਵਾਰ ਸਵੇਰੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇੱਥੇ B-52 ਸਟ੍ਰੈਟੋਫੋਰਟਰੈਸ ਬੰਬਾਰ ਕ੍ਰੈਸ਼ ਹੋ ਗਿਆ। ਜਹਾਜ਼ ਰੁਟੀਨ ਟੈਸਟਿੰਗ ਉਡਾਣ &lsquoਤੇ ਸੀ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 8 ਲੋਕਾਂ ਦੀ ਦਰਦਨਾਕ ਮੌਤ ਹੋਈ। ਹਾਦਸਾਗ੍ਰਸਤ ਜਹਾਜ਼ ਅਮਰੀਕੀ ਏਅਰ ਫੋਰਸ ਦੇ ਸਭ ਤੋਂ ਭਰੋਸੇਮੰਦ ਜਹਾਜ਼ਾਂ ਵਿੱਚੋਂ ਇੱਕ ਸੀ।
ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਿਕ, ਇਹ ਹਾਦਸਾ ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਕਰੀਬ 11:20 ਵਜੇ ਲਾਸ ਏਂਜਲਸ ਦੇ ਉੱਤਰ ਵਿੱਚ ਸਥਿਤ ਐਡਵਰਡਸ ਹਵਾਈ ਸੈਨਾ ਅੱਡੇ &lsquoਤੇ ਵਾਪਰਿਆ। ਰੈਗੂਲਰ ਟੈਸਟ ਮਿਸ਼ਨ ਦੌਰਾਨ ਭਿਆਨਕ ਹਾਦਸੇ ਵਿੱਚ ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ ਮਲਬੇ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਕੇ &lsquoਤੇ ਹੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ ਅਮਰੀਕੀ ਫੌਜ ਦੇ ਜਵਾਨ, ਇੰਜੀਨੀਅਰ ਅਤੇ ਤਕਨੀਸ਼ੀਅਨ ਸ਼ਾਮਿਲ ਸਨ।
ਐਡਵਰਡਸ ਬੇਸ ਵਿਖੇ 412ਵੇਂ ਟੈਸਟ ਵਿੰਗ ਦੇ ਡਿਪਟੀ ਕਮਾਂਡਰ ਕਰਨਲ ਜੇਮਜ਼ ਹੇਅਸ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੋ ਗਏ, ਉਨ੍ਹਾਂ ਕਿਹਾ, &ldquoਅਸੀਂ ਅੱਠ ਚੰਗੇ ਅਮਰੀਕੀਆਂ ਨੂੰ ਗੁਆ ਦਿੱਤਾ। ਜਹਾਜ਼ ਹਾਦਸੇ ਦੀ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਇਹ ਪਤਾ ਲੱਗਿਆ ਕਿ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ।&rdquo ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।