ਬੱਚਿਆਂ ਲਈ ਸੋਸ਼ਲ ਮੀਡੀਆ ਐਪਸ ’ਤੇ ਰੋਕ ਲੱਗੇਗੀ
_16Jun26081336AM.jfif)
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਦੀ ਖੁਸ਼ੀ ਅਤੇ ਸੁਰੱਖਿਆ ਲਈ ਸੋਸ਼ਲ ਮੀਡੀਆ ਐਪਸ &rsquoਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਲੰਡਨ &rsquoਚ 10 ਡਾਊਨਿੰਗ ਸਟਰੀਟ ਤੋਂ ਆਪਣੇ ਸੰਬੋਧਨ &rsquoਚ ਉਨ੍ਹਾਂ ਕਿਹਾ ਕਿ ਨਾਬਾਲਗ ਬੱਚਿਆਂ ਦਾ ਪਿਤਾ ਅਤੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਹ ਸਹੀ ਫ਼ੈਸਲਾ ਹੈ। ਉਨ੍ਹਾਂ ਮੰਨਿਆ ਕਿ ਅਜਿਹੀ ਪਾਬੰਦੀ ਲਗਾਉਣਾ ਇੰਨਾ ਸੌਂਖਾ ਨਹੀਂ ਹੋਵੇਗਾ ਕਿਉਂਕਿ ਦੁਨੀਆ ਦੀਆਂ ਬਹੁਤ ਹੀ ਤਾਕਤਵਰ ਤਕਨਾਲੋਜੀ ਕੰਪਨੀਆਂ ਇਸ &rsquoਚ ਸ਼ਾਮਲ ਹਨ ਪਰ ਬੱਚਿਆਂ ਦੀ ਸਿਹਤ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਇਹ ਕਦਮ ਜ਼ਰੂਰੀ ਹੈ।
ਸਟਾਰਮਰ ਨੇ ਕਿਹਾ, &lsquo&lsquoਅੱਜ ਸਾਡੇ ਮੁਲਕ ਲਈ ਵੱਡਾ ਪਲ ਹੈ। ਇਹ ਸਾਡੇ ਬੱਚਿਆਂ ਅਤੇ ਭਵਿੱਖ ਲਈ ਵੱਡਾ ਕਦਮ ਹੈ ਕਿਉਂਕਿ ਸਰਕਾਰ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਹੁੰਚ &rsquoਤੇ ਪਾਬੰਦੀ ਲਗਾਏਗੀ।&rsquo&rsquo ਮਾਪਿਆਂ ਸਮੇਤ ਹੋਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਸਰਕਾਰ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ, ਬੁਲਿੰਗ ਅਤੇ ਮਾਨਸਿਕ ਤਣਾਅ ਤੋਂ ਬਚਾਉਣ ਲਈ ਟਿਕਟੌਕ, ਸਨੈਪਚੈਟ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਐਪਸ &rsquoਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਟਾਰਮਰ ਮੁਤਾਬਕ ਇਹ ਐਪਸ ਨਸ਼ੇ ਵਾਂਗ ਹਨ, ਜੋ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਨੁਕਸਾਨ ਕਰਦੇ ਹਨ। ਇਹ ਕਾਨੂੰਨ ਅਗਲੇ ਸਾਲ ਬਸੰਤ ਰੁੱਤ ਤੱਕ ਲਾਗੂ ਹੋ ਸਕਦਾ ਹੈ ਜਿਸ ਵਿੱਚ ਗੇਮਿੰਗ ਅਤੇ ਲਾਈਵ ਸਟ੍ਰੀਮਿੰਗ ਪਲੈਟਫਾਰਮਾਂ &rsquoਤੇ ਉਮਰ ਦੀ ਪੁਸ਼ਟੀ ਵੀ ਲਾਜ਼ਮੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਸਟਰੇਲੀਆ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ &rsquoਤੇ ਰੋਕ ਲਗਾ ਚੁੱਕਿਆ ਹੈ।