ਖਾਲਸਾ ਏਡ ਦੀ ਮਦਦ ਨਾਲ ਲਿਬਨਾਨ ਵਿੱਚ ਫਸੇ 5 ਪੰਜਾਬੀ ਨੌਜਵਾਨ ਸੁਰੱਖਿਅਤ ਵਤਨ ਵਾਪਸ

ਲਿਬਨਾਨ ਵਿੱਚ ਫਸੇ ਪੰਜਾਬ ਦੇ ਪੰਜ ਨੌਜਵਾਨ ਖਾਲਸਾ ਏਡ ਦੀ ਮਦਦ ਨਾਲ ਸੁਰੱਖਿਅਤ ਤੌਰ &lsquoਤੇ ਭਾਰਤ ਵਾਪਸ ਪਰਤ ਆਏ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਅਮਰੀਕਾ&ndashਈਰਾਨ ਤਣਾਅ ਕਾਰਨ ਲਿਬਨਾਨ ਵਿੱਚ ਬਣੇ ਅਸਥਿਰ ਹਾਲਾਤਾਂ ਦੇ ਦੌਰਾਨ ਉੱਥੇ ਫਸ ਗਏ ਸਨ ਅਤੇ ਕਾਫੀ ਸਮੇਂ ਤੋਂ ਘਰ ਵਾਪਸੀ ਦੀ ਉਡੀਕ ਕਰ ਰਹੇ ਸਨ।
ਖਾਲਸਾ ਏਡ ਦੇ ਪ੍ਰਤੀਨਿਧੀ ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਸੰਸਥਾ ਦੇ ਮੁਖੀ ਰਵੀ ਸਿੰਘ ਨੇ ਲਿਬਨਾਨ ਵਿੱਚ ਰਾਹਤ ਕਾਰਜਾਂ ਦੌਰਾਨ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਵਾਪਸੀ ਲਈ ਤੁਰੰਤ ਯਤਨ ਸ਼ੁਰੂ ਕੀਤੇ।
ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ, ਬੇਰੂਤ ਸਥਿਤ ਭਾਰਤੀ ਦੂਤਘਰ ਅਤੇ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਨੌਜਵਾਨਾਂ ਦੀ ਵਤਨ ਵਾਪਸੀ ਸੰਭਵ ਹੋ ਸਕੀ।
ਵਾਪਸੀ ਤੋਂ ਬਾਅਦ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਲਸਾ ਏਡ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਮਿਲੀ ਮਦਦ ਕਾਰਨ ਹੀ ਉਹ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚ ਸਕੇ।