ਸ਼ਿਮਲਾ ਵਿੱਚ ਸੈਲਾਨੀਆਂ ਦੀ ਭਾਰੀ ਭੀੜ: 45 ਦਿਨਾਂ ਵਿੱਚ 15 ਲੱਖ ਵਾਹਨਾਂ ਦੀ ਆਵਾਜਾਈ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਸੈਲਾਨੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਲੋਕ ਆਪਣੇ ਪਰਿਵਾਰਾਂ ਨਾਲ ਪਹਾੜੀ ਇਲਾਕਿਆਂ ਵੱਲ ਰੁਖ ਕਰ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ 1 ਮਈ ਤੋਂ 15 ਜੂਨ ਦੇ ਵਿਚਕਾਰ ਕਰੀਬ 45 ਦਿਨਾਂ ਵਿੱਚ ਲਗਭਗ 15 ਲੱਖ ਵਾਹਨ ਸ਼ਿਮਲਾ ਵਿੱਚ ਦਾਖਲ ਹੋਏ ਹਨ, ਜਿਸ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਹਾਈਵੇਅ ਅਤੇ ਲਿੰਕ ਰੋਡਾਂ &lsquoਤੇ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।

ਹੋਟਲ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਆਵਾਜਾਈ ਆਮ ਦਿਨਾਂ ਵਿੱਚ 60 ਤੋਂ 70 ਫੀਸਦੀ ਤੱਕ ਰਹੀ ਹੈ, ਜਦਕਿ ਵੀਕੈਂਡ ਦੌਰਾਨ ਇਹ ਗਿਣਤੀ 80 ਤੋਂ 90 ਫੀਸਦੀ ਤੱਕ ਪਹੁੰਚ ਰਹੀ ਹੈ।

ਸਥਿਤੀ ਨੂੰ ਸੰਭਾਲਣ ਲਈ ਸ਼ਿਮਲਾ ਪੁਲਿਸ ਵੱਲੋਂ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਸ਼ਹਿਰ ਨੂੰ ਪੰਜ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਟ੍ਰੈਫਿਕ ਨਿਗਰਾਨੀ ਲਈ 210 ਵਾਧੂ ਪੁਲਿਸ ਕਰਮਚਾਰੀ, ਹੋਮ ਗਾਰਡ ਅਤੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਮੋਟਰਸਾਈਕਲ ਦਸਤੇ, ਇੰਟਰਸੈਪਟਰ ਵਾਹਨ ਅਤੇ ਮੁੱਖ ਪਾਰਕਿੰਗ ਸਥਾਨਾਂ &lsquoਤੇ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕਰਕੇ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਾਮ ਦੀ ਸਥਿਤੀ ਨੂੰ ਘਟਾਇਆ ਜਾ ਸਕੇ।