ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਪਾਬੰਦੀ ਇੱਕ ਮਹੀਨਾ ਹੋਰ ਵਧਾਈ

ਪਾਕਿਸਤਾਨ ਨੇ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ &rsquoਤੇ ਲੱਗੀ ਪਾਬੰਦੀ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਹੁਣ ਇਹ ਪਾਬੰਦੀ 24 ਜੁਲਾਈ ਤੱਕ ਲਾਗੂ ਰਹੇਗੀ।

ਪਾਕਿਸਤਾਨ ਏਅਰਪੋਰਟਸ ਅਥਾਰਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਇਹ ਪਾਬੰਦੀ 16 ਜੂਨ ਸ਼ਾਮ ਤੋਂ ਲਾਗੂ ਹੋ ਕੇ 24 ਜੁਲਾਈ ਸਵੇਰੇ ਤੱਕ ਜਾਰੀ ਰਹੇਗੀ ਅਤੇ ਇਸ ਦੌਰਾਨ ਭਾਰਤੀ ਨਾਗਰਿਕ ਅਤੇ ਫੌਜੀ ਜਹਾਜ਼ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਸਕਣਗੇ।

ਇਹ ਕਦਮ ਪਹਿਲੀ ਵਾਰ ਅਪ੍ਰੈਲ 2025 ਵਿੱਚ ਲਿਆ ਗਿਆ ਸੀ, ਜਦੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ।

ਇਸ ਪਾਬੰਦੀ ਦੇ ਕਾਰਨ ਦੋਵਾਂ ਦੇਸ਼ਾਂ ਦੀਆਂ ਏਅਰਲਾਈਨਾਂ ਨੂੰ ਲੰਬੇ ਰੂਟ ਲੈਣੇ ਪੈਂਦੇ ਹਨ, ਜਿਸ ਨਾਲ ਉਡਾਣਾਂ ਦਾ ਸਮਾਂ ਅਤੇ ਖਰਚਾ ਵਧਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ &rsquoਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।