ਅਮਰੀਕਾ ਤੋਂ ਕੈਨੇਡਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ
_17Jun26080944AM.jfif)
ਅਮਰੀਕੀ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਨਸ਼ਾ ਲਿਜਾਂਦਿਆਂ ਦੋ ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ਅੰਤਰਰਾਸ਼ਟਰੀ ਰੂਟਾਂ &lsquoਤੇ ਟਰੱਕ ਚਲਾ ਰਹੇ ਸਨ।
ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿੱਚ ਬਰੈਂਪਟਨ ਵਾਸੀ ਵੈਭਵ ਸਕਸੈਨਾ ਨੂੰ ਮਿਸ਼ੀਗਨ ਬਾਰਡਰ &lsquoਤੇ ਲਗਭਗ 40 ਕਿਲੋ ਪੋਸਤ ਡੋਡਿਆਂ ਸਮੇਤ ਫੜਿਆ ਗਿਆ। ਇਹ ਨਸ਼ੀਲਾ ਪਦਾਰਥ ਟਰੱਕ ਦੇ ਖਾਸ ਬਣਾਏ ਗੁਪਤ ਖਾਣੇ ਵਿੱਚ ਲੁਕਾਇਆ ਗਿਆ ਸੀ।
ਦੂਜੇ ਮਾਮਲੇ ਵਿੱਚ ਬਲੂ ਵਾਟਰ ਸਰਹੱਦੀ ਲਾਂਘੇ &lsquoਤੇ ਚੰਦਨ ਦਿਆਲ ਨਾਂ ਦੇ ਡਰਾਈਵਰ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਨੂੰ ਕਾਗਜ਼ਾਂ ਵਿੱਚ ਲਪੇਟ ਕੇ ਅਤੇ ਡੱਬਿਆਂ ਵਿੱਚ ਛੁਪਾ ਕੇ ਲਿਜਾਇਆ ਜਾ ਰਿਹਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਸ਼ਾ ਕਈ ਕਿਲੋਗ੍ਰਾਮ ਦੇ ਪੈਕੇਟਾਂ ਵਿੱਚ ਵੰਡਿਆ ਹੋਇਆ ਸੀ।
ਅਧਿਕਾਰੀਆਂ ਅਨੁਸਾਰ ਦੋਵੇਂ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਰੋਜ਼ਾਨਾ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਸ਼ੱਕ ਦੇ ਆਧਾਰ &lsquoਤੇ ਤਲਾਸ਼ੀ ਦੌਰਾਨ ਇਹ ਖੁਲਾਸਾ ਹੋਇਆ। ਦੋਵਾਂ ਖ਼ਿਲਾਫ਼ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।