ਨਿਊਯਾਰਕ 'ਚ 15ਵੀਂ 'ਇੰਡੀਆ ਡੇ ਪਰੇਡ' ਦਾ ਕਰਟਨ ਰੇਜ਼ਰ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਨਾਮਵਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
_18Jun26074337AM.jpeg)
ਲੌਂਗ ਆਈਲੈਂਡ, ਨਿਊਯਾਰਕ- ਆਈ.ਡੀ.ਪੀ. ਯੂ.ਐੱਸ.ਏ. (IDP USA) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਈ ਜਾ ਰਹੀ 15ਵੀਂ ਇੰਡੀਆ ਡੇ ਪਰੇਡ (15th India Day Parade) ਦੇ ਸਬੰਧ ਵਿੱਚ ਇੱਕ ਸ਼ਾਨਦਾਰ 'ਕਰਟਨ ਰੇਜ਼ਰ' (Curtain Raiser) ਪ੍ਰੋਗਰਾਮ ਕਰਵਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਮੰਗਲਵਾਰ, 16 ਜੂਨ 2026 ਨੂੰ 'ਥੀਓਡੋਰ ਰੂਜ਼ਵੈਲਟ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਬਿਲਡਿੰਗ' (ਮਿਨੀਓਲਾ, ਨਿਊਯਾਰਕ) ਵਿਖੇ ਆਯੋਜਿਤ ਕੀਤਾ ਗਿਆ।
ਇਸ ਵਾਰ ਇਹ ਇਤਿਹਾਸਕ ਪਰੇਡ ਹੀਕਸਵਿਲ (ਲੌਂਗ ਆਈਲੈਂਡ, ਨਿਊਯਾਰਕ) ਵਿਖੇ ਕੱਢੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲਗਾਤਾਰ 15 ਸਾਲਾਂ ਤੋਂ ਇਹ ਪਰੇਡ ਨਿਊਯਾਰਕ ਵਿੱਚ ਭਾਰਤੀ ਵਿਰਸੇ ਅਤੇ ਸਭਿਆਚਾਰ ਦਾ ਪ੍ਰਤੀਕ ਬਣ ਚੁੱਕੀ ਹੈ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਾ ਆਇਲ ਕਾਰਪੋਰੇਸ਼ਨ ਅਤੇ ਐਸੋਸੀਏਟਿਡ ਕੰਪਨੀਆਂ ਦੇ ਸੀ.ਈ.ਓ. ਐੱਸ. ਹੈਰੀ ਸਿੰਘ ਬੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਅਗਵਾਈ IDP USA ਦੇ ਪ੍ਰਧਾਨ ਦੀਪਕ ਬਾਂਸਲ ਅਤੇ ਵਿਮਲ ਗੋਇਲ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਸ ਪਰੇਡ ਦਾ ਮੁੱਖ ਮਕਸਦ ਅਮਰੀਕਾ ਵਿੱਚ ਭਾਰਤੀ ਵਿਰਸੇ, ਸਭਿਆਚਾਰ ਅਤੇ ਭਾਰਤੀਆਂ ਦੇ ਯੋਗਦਾਨ ਦਾ ਜਸ਼ਨ ਮਨਾਉਣਾ ਹੈ। ਇਸ ਦੇ ਨਾਲ ਹੀ ਇਹ ਆਯੋਜਨ ਭਾਰਤ ਅਤੇ ਅਮਰੀਕਾ ਦਰਮਿਆਨ ਦੋਸਤੀ ਦੇ ਸਾਂਝੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।